ਏਜੰਸੀ
ਸ੍ਰੀਨਗਰ,
ਜੰਮੂ-ਕਸ਼ਮੀਰ ਪੁਲਿਸ ਨੂੰ ਸ਼ੱਕ ਹੈ ਕਿ ਹਿਜਬੁਲ ਮੁਜਾਹੀਦੀਨ ਨਾਲ ਜੁੜੇ ਅੱਤਵਾਦੀਆਂ ਨੇ ਫੌਜ ਦੇ ਨੌਜਵਾਨ ਕਸ਼ਮੀਰੀ ਅਧਿਕਾਰੀ ਲੈਫਟੀਨੈਂਟ ਉਮਰ ਫਿਆਜ਼ ਦਾ ਕਤਲ ਕੀਤਾ ਹੋਵੇਗਾ ਤੇ ਇਸ ਘਟਨਾ ‘ਚ ਪੁਲਿਸ ਮੁਲਾਜ਼ਮਾਂ ਤੋਂ ਖੋਹੀ ਇੱਕ ਇੰਸਾਸ ਰਾਈਫਲ ਦੀ ਵਰਤੋਂ ਕੀਤੀ ਗਈ ਹੋਵੇਗੀ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਫਿਆਜ਼ ਦੀ ਲਾਸ਼ ‘ਤੇ ਕੁੱਟਮਾਰ ਦਾ ਕੋਈ ਨਿਸ਼ਾਨ ਨਹੀਂ ਸੀ ਹਾਲਾਂਕਿ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ ਕਸ਼ਮੀਰ ਦੇ ਆਈਜੀ ਪੁਲਿਸ ਐਸਜੇਐਮ ਗਿਲਾਨੀ ਨੇ ਕਿਹਾ ਕਿ ਅਸੀਂ ਮੁੱਢਲੀ ਜਾਂਚ ਕੀਤੀ ਹੈ ਇਹ ਸ਼ੋਪੀਆਂ ‘ਚ ਸਰਗਰਮ ਹਿਜਬੁਲ ਮੁਜਾਹਿਦੀਨ ਦੇ ਇੱਕ ਮਾਡਯੂਲ ਵੱਲ ਇਸ਼ਾਰਾ ਕਰਦਾ ਹੈ ਉਨ੍ਹਾਂ ਕਿਹਾ ਕਿ ਦੱਖਣੀ ਕਸ਼ਮੀਰ ‘ਚ ਹਾਲ ਹੀ ‘ਚ ਹਥਿਆਰ ਖੋਹਣ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਸਾਡੇ ਕੋਲ ਇਸ ਬਾਰੇ ਸੁਰਾਗ ਹੈ ਕਿ ਕੁਲਗਾਮ ‘ਚ ਹਥਿਆਰ ਖੋਹਣ
ਦੀ ਘਟਨਾ ਨੂੰ ਲਸ਼ਕਰ ਅੱਤਵਾਦੀਆਂ ਨੇ ਅੰਜਾਮ ਦਿੱਤਾ, ਜਦੋਂਕਿ ਸ਼ੌਂਪੀਆਂ ਅਦਾਲਤ ਕੰਪਲੈਕਸ ‘ਚ ਹਥਿਆਰ ਖੋਹਣ ਦੀ ਘਟਨਾ ‘ਚ ਹਿਜਬੁਲ ਅੱਤਵਾਦੀ ਸ਼ਾਮਲ ਸਨ ਇਸ ਲਈ ਇਹ ਉਨ੍ਹਾਂ ਹਥਿਆਰਾਂ ‘ਚੋਂ ਇੱਕ ਹੋ ਸਕਦਾ ਹੈ