ਫੌਜੀ ਅਧਿਕਾਰੀ ਦਾ ਕਤਲ

ਏਜੰਸੀ
ਸ੍ਰੀਨਗਰ,
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਫੌਜ ਦੇ ਇੱਕ ਅਧਿਕਾਰੀ ਨੂੰ ਅਗਵਾ ਕਰਨ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ  ਨੇ ਬੁੱਧਵਾਰ ਨੂੰ ਦੱਸਿਆ ਕਿ ਕੁਝ ਅਣਪਛਾਤੇ ਅੱਤਵਾਦੀਆਂ ਨੇ ਇਸ ਨਿਹੱਥੇ ਨੌਜਵਾਨ ਫੌਜੀ ਅਧਿਕਾਰੀ ਦਾ ਕਤਲ ਕਰ ਦਿੱਤਾ ਉਨ੍ਹਾਂ ਕਿਹਾ ਕਿ ਲੈਫਟੀਨੈਂਟ ਉਮਰ ਇੱਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਲਈ ਛੁੱਟੀ ‘ਤੇ ਆਪਣੇ ਪਿੰਡ ਕੁਲਗਾਮ ‘ਚ ਆਏ ਸਨ ਲੈਫਟੀਨੈਂਟ ਉਮਰ ਜੰਮੂ ਖੇਤਰ ਦੇ ਅਖਨੂਰ ‘ਚ ਤਾਇਨਾਤ ਸਨ ਉਨ੍ਹਾਂ ਕਿਹਾ ਕਿ ਫੌਜ ਇਸ ਬਹਾਦਰ ਅਧਿਕਾਰੀ ਨੂੰ ਸਲਾਮ ਕਰਦੀ ਹੈ ਤੇ ਦੁੱਖ ਦੀ ਇਸ ਘੜੀ ‘ਚ ਪਰਿਵਾਰ ਦੇ ਨਾਲ ਘੜੀ ਹੈ