ਫਿਲਨ ਸਬੰਧੀ ਓਬਾਮਾ ਨੇ ਟਰੰਪ ਨੂੰ ਦਿੱਤੀ ਸੀ ਚਿਤਾਵਨੀ

ਏਜੰਸੀ
ਵਾਸ਼ਿੰਗਟਨ,
ਅਮਰੀਕਾ ‘ਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ ਹੈ ਕਿ ਬੀਤੇ ਸਾਲ ਨਵੰਬਰ ‘ਚ ਚੋਣਾਂ ਜਿੱਤਣ ਦੇ ਦੋ ਦਿਨ ਬਾਅਦ ਹੀ ਓਬਾਮਾ ਨੇ ਸਾਬਕਾ ਫੌਜ ਅਧਿਕਾਰੀ ਮਾਈਕਲ ਫਿਲਨ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਸੀ ਵਾÂ੍ਹੀਟ ਹਾਊਸ ਦੇ ਬੁਲਾਰੇ ਸ਼ਾਨ ਸਪਾਈਸਰ ਨੇ ਅੱਜ ਇਸਦੀ ਪੁਸ਼ਟੀ ਕੀਤੀ ਉਨ੍ਹਾਂ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਨਵੰਬਰ ‘ਚ ਚੋਣਾਂ ਤੋਂ 48 ਘੰਟਿਆਂ ਬਾਅਦ ਓਵਲ ਆਫਿਸ ‘ਚ ਇੱਕ ਗੱਲਬਾਤ ਦੌਰਾਨ ਓਬਾਮਾ ਨੇ ਫਿਲਨ ਸਬੰਧੀ ਟਰੰਪ ਨੂੰ ਚਿਤਾਵਨੀ ਦਿੱਤੀ ਸੀ ਰੂਸੀ ਅਧਿਕਾਰੀਆਂ ਨਾਲ ਸੰਪਰਕ ਨੂੰ ਲੈ ਕੇ ਜਾਣਕਾਰੀ ਛੁਪਾਉਣ ਦੇ ਖਬਰ ਸਾਹਮਣੇ ਆਉਣ ਤੋਂ ਬਾਅਦ ਫਿਲਨ ਨੂੰ ਫੌਜ ਅਧਿਕਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਸਾਬਕਾ ਫੌਜ ਅਧਿਕਾਰੀ ਫਿਲਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਰੂਸ ਖਿਲਾਫ਼ ਲੱਗੀਆਂ ਪਾਬੰਦੀਆਂ ‘ਤੇ ਅਮਰੀਕਾ ‘ਚ ਰੂਸੀ ਰਾਜਦੂਤ ਸਰਗੇਈ ਕਿਸਲਯੇਕ ਨਾਲ ਚਰਚਾ ਸਬੰਧੀ ਭਰਮਾਊ ਜਾਣਕਾਰੀ ਦਿੱਤੀ ਸੀ ਸਪਾਈਸਰ ਨੇ ਕਿਹਾ ਕਿ ਇਹ ਸੱਚ ਹੈ ਕਿ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਕਿ ਉਹ ਮਾਈਕਲ ਫਿਲਨ ਦੇ ਪ੍ਰਸੰਸਕ ਨਹੀਂ ਹਨ ਫਿਲਨ ਓਬਾਮਾ ਲਈ ਕੰਮ ਕਰ ਚੁੱਕੇ ਹਨ ਅਤੇ ਆਈਐੱਸ ਅਤੇ ਅਮਰੀਕਾ ਲਈ ਦੂਜੇ ਖਤਰਿਆਂ ਨਾਲ ਨਜਿੱਠਣ ਦੇ ਓਬਾਮਾ ਦੇ ਤਰੀਕੇ ਦੀ ਆਲੋਚਨਾ ਵੀ ਕਰਦੇ ਰਹੇ ਹਨ ਓਬਾਮਾ ਪ੍ਰਸ਼ਾਸਨ ਨੇ ਫਿਲਨ ਨੂੰ 2014 ‘ਚ ਕੁਪ੍ਰਬੰਧਨ ਅਤੇ ਰਵੱਈਏ ਸਬੰਧੀ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ