ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਰਜ਼ੇ ਤੇ ਲਕੀਰ ਫੇਰਨ ਦੀ ਮੰਗ
ਪੰਜਾਬ ਦੇ ਕਿਸਾਨਾਂ ਸਿਰ 80000 ਕਰੋੜ ਦਾ ਕਰਜ਼ਾ
ਅਸ਼ੋਕ ਵਰਮਾ
ਬਠਿੰਡਾ,
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅੱਜ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਫੈਸਲੇ ਮਗਰੋਂ ਪੰਜਾਬ ‘ਚ ਵੀ ਕਰਜ਼ਾ ਮੁਆਫੀ ਦੀ ਮੰਗ ਉੱਠਣ ਲੱਗੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਕਰਜ਼ਿਆਂ ਕਾਰਨ ਪੰਜਾਬ ਦਾ ਛੋਟਾ (ਪੰਜ ਏਕੜ) ਤੇ ਆਮ (ਦੋ ਏਕੜ) ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਹੈ ਤੇ ਇਨ੍ਹਾਂ ਕਿਸਾਨਾਂ ਨੂੰ ਫੌਰੀ ਰਾਹਤ ਦੀ ਜ਼ਰੂਰਤ ਹੈ ਉਨ੍ਹਾਂ ਆਖਿਆ ਕਿ ਇੱਕ ਤਾਜ਼ਾ ਸਰਵੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਰੁਪਏ ਨੂੰ ਟੱਪ ਗਿਆ ਹੈ ਪੰਜਾਬ ਦਾ ਹਰੇਕ ਪਿੰਡ ਵਾਸੀ ਪ੍ਰਤੀ ਜੀਅ ਅੱਠ ਲੱਖ ਰੁਪਏ ਦਾ ਕਰਜ਼ਈ ਹੈ ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ 10.53 ਲੱਖ ਲੋਕਾਂ ਵਿੱਚੋਂ 89 ਫੀਸਦੀ ਲੋਕ ਕਰਜ਼ਈ ਹਨ ਉਨ੍ਹਾਂ ਕਿਹਾ ਕਿ ਇਸ ਸਰਵੇ ਮੁਤਾਬਕ 2009-10 ਵਿੱਚ ਸੂਬੇ ਦੇ ਲੋਕਾਂ ਸਿਰ 35000 ਕਰੋੜ ਦਾ ਕਰਜ਼ਾ ਸੀ ਅਤੇ ਇਹ ਕੁੱਝ ਸਾਲਾਂ ਵਿੱਚ ਦੁੱਗਣੇ ਤੋਂ ਜਿਆਦਾ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਛੋਟੀ ਤੇ ਦਰਮਿਆਨੀ ਕਿਸਾਨੀ ਸਿਰ ਅੱਧਾ ਕਰਜਾ ਸ਼ਾਹੂਕਾਰਾਂ ਦਾ ਹੈ ਜਿਸ ‘ਤੇ ਮੋਟਾ ਵਿਆਜ ਲਗਦਾ ਹੈ ਜਦੋਂ ਕਿ ਬਾਕੀ ਸਰਕਾਰੀ ਬੈਂਕਾਂ ਦਾ ਹੈ ਸ੍ਰੀ ਕੋਕਰੀ ਕਲਾਂ ਨੇ ਪੰਜਾਬ ਸਰਕਾਰ ਤੋਂ ਆਪਣੇ ਚੋਣ ਮਨੋਰਥ ਪੱਤਰ ਦੇ ਵਾਅਦੇ ਮੁਤਾਬਕ ਕਿਸਾਨਾਂ ਮਜਦੂਰਾਂ ਦੇ ਸਰਕਾਰੀ ਤੇ ਗੈਰਸਰਕਾਰੀ ਕਰਜਿਆਂ ‘ਤੇ ਇੱਕਮੁਸ਼ਤ ਲਕੀਰ ਫੇਰਨ ਅਤੇ ਦੁਬਾਰਾ ਕਰਜਾ ਚੜ੍ਹਨ ਤੋਂ ਰੋਕਣ ਵਾਲੀਆਂ ਨੀਤੀਆਂ ਲਾਗੂ ਕਰਨ ਦੀ ਮੰਗ ਕੀਤੀ ਹੈ