ਪ੍ਰਣਬ, ਮੋਦੀ ਤੇ ਸੋਨੀਆ ਨੇ ਸਿੰਧੂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ, ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਖੇਡ ਮੰਤਰੀ ਵਿਜੈ ਗੋਇਲ ਨੇ ਰੀਓ ਓਲੰਪਿਕ ਦੀ ਬੈਡਮਿੰਟਨ ਪ੍ਰਤੀਯੋਗਤਾ ‘ਚ ਸਿਲਵਰ ਤਮਗਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਪੁਸਾਰਲਾ ਵੇਂਕਟ ਸਿੰਧੂ ਤੇ ਉਨ੍ਹਾਂ ਦੇ ਕੋਚ ਪੁਲੇਲਾ ਗੋਪੀਚੰਦ ਨੂੰ ਇਸ ਉਪਲੱਬਧੀ ਲਈ ਆਪਣੀ ਵਧਾਈ ਦਿੱਤੀ।
ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਆਪਣੇ ਵਧਾਈ ਸੰਦੇਸ਼ ‘ਚ ਕਿਹਾ ਕਿ ਦੇਸ਼ ਲਈ ਇਹ ਮਾਣਮੱਤਾ ਪਲ ਹੈ।