ਪੈਨ ਨਾਲ ਅਧਾਰ ਕਾਰਡ ਜੋੜਨ ਲਈ ਨਵੀਂ ਸਹੂਲਤ ਸ਼ੁਰੂ

ਦੋਵਾਂ ਵਿਸ਼ੇਸ਼ ਪਛਾਣ ਪੱਤਰਾਂ ਨੂੰ ਜੋੜਨ ‘ਚ ਹੋਵੇਗੀ ਅਸਾਨੀ
ਨਵੀਂ ਦਿੱਲੀ, ਏਜੰਸੀ

ਆਮਦਨ ਟੈਕਸ ਵਿਭਾਗ ਨੇ ਵਿਅਕਤੀਆਂ ਦੇ ਸਥਾਈ ਖਾਤਾ ਨੰਬਰ (ਪੈਨ) ਨੂੰ ਉਨ੍ਹਾਂ ਦੇ ਅਧਾਰ ਕਾਰਡ ਨਾਲ ਜੋੜਨ ਦੀ ਇੱਕ ਨਵੀਂ ਈ-ਸੁਵਿਧਾ ਸ਼ੁਰੂ ਕੀਤੀ ਹੈ ਜ਼ਿਕਰਯੋਗ ਹੈ ਕਿ ਸਰਕਾਰ ਨੇ ਆਮਦਨ ਟੈਕਸ ਰਿਟਰਨ ਦਾਖਲ ਕਰਨ ਲਈ ਪੈਨ ਨੰਬਰ ਦੇ ਨਾਲ-ਨਾਲ ਅਧਾਰ ਨੰਬਰ ਵੀ ਜ਼ਰੂਰੀ ਕਰ ਦਿੱਤਾ ਹੈ ਆਮਦਨ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ਇਨਕਮ ਟੈਕਸ ਇੰਡੀਆ ਈ-ਫਾਈਲਿੰਗ ਡਾੱਟ ਜੀਓਵੀ ਡਾੱਟ ਇੰਨ ‘ਤੇ ਇੱਕ ਨਵਾਂ ਲਿੰਕ ਸ਼ੁਰੂ ਕੀਤਾ ਹੈ ਇਸ ਨਾਲ ਵਿਅਕਤੀਆਂ ਨੂੰ ਆਪਣੇ ਦੋਵੇਂ ਵਿਸ਼ੇਸ਼ ਪਛਾਣ ਪੱਤਰਾਂ ਨੂੰ ਜੋੜਨ ‘ਚ ਅਸਾਨੀ ਹੋਵੇਗੀ ਇਸ ਲਿੰਕ ‘ਤੇ ਜਾਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਆਪਣੇ ਪੈਨ ਨੰਬਰ ਤੇ ਅਧਾਰ ਨੰਬਰ ਦੇਣ ਤੋਂ ਬਾਅਦ ਅਧਾਰ ਕਾਰਡ ‘ਚ ਲਿਖੇ ਨਾਂਅ ਨੂੰ ਦਰਜ ਕਰਨਾ ਪਵੇਗਾ ਭਾਰਤੀ ਵਿਸ਼ੇਸ਼ ਪਛਾਣ ਟ੍ਰਿਬਿਊਨਲ ਵੱਲੋਂ ਪੁਸ਼ਟੀ ਹੋਣ ਤੋਂ ਬਾਅਦ ਇਹ ਜੁੜ ਜਾਣਗੇ ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਅਧਾਰ ਵੱਲੋਂ ਭੇਜੇ ਜਾਣ ਵਾਲੇ ਇੱਕਬਾਰਗੀ ਪਾਸਵਰਡ ਦੀ ਲੋੜ ਪਵੇਗੀ ਜੋ ਅਧਾਰ ‘ਤੇ ਰਜਿਸਟਰਡ ਮੋਬਾਇਲ ਨੰਬਰ ‘ਤੇ ਭੇਜਿਆ ਜਾਵੇਗਾ ਇਸ ਸਹੂਲਤ ਦੀ ਵਰਤੋਂ ਕਰਨ ਲਈ ਆਮਦਨ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਰਜਿਸਟਰੇਸ਼ਨ ਦੀ ਲੋੜ ਨਹੀਂ ਪਵੇਗੀ ਇਸ ਨੂੰ ਕੋਈ ਵੀ ਵਰਤ ਸਕਦਾ ਹੈ ਕਿਸੇ ਤਰ੍ਹਾਂ ਦੀ ਨਾਕਾਮੀ ਤੋਂ ਬਚਣ ਲਈ ਦੋਵਾਂ ਪਛਾਣ ਕਾਰਡਾਂ ‘ਤੇ ਦਰਜ ਹੈ ਜਨਮ ਮਿਤੀ ਇੱਕ ਸਮਾਨ ਹੋਣੀ ਜ਼ਰੂਰੀ ਹੈ ਜ਼ਿਕਰਯੋਗ ਹੈ ਕਿ ਸਰਕਾਰ ਨੇ ਵਿੱਤ ਐਕਟ 2017 ਤਹਿਤ ਪੈਨ ਤੇ ਅਧਾਰ ਨੂੰ ਆਪਸ ‘ਚ ਜੋੜਨਾ ਜ਼ਰੂਰੀ ਕਰ ਦਿੱਤਾ ਹੈ ਇਹ ਇੱਕ ਜੁਲਾਈ 2017 ਤੋਂ ਲਾਗੂ ਹੋਵੇਗਾ