ਪੂਰਵਉੱਤਰ ਦੇ 10 ਸੁਤੰਤਰਤਾ ਸੈਨਾਨੀ ਹੋਣਗੇ ਸਨਮਾਨਿਤ

ਨਵੀਂ ਦਿੱਲੀ,  (ਏਜੰਸੀ)  70ਵੇਂ ਸੁਤੰਤਰਤਾ ਦਿਹਾੜੇ ਮੌਕੇ ਪੂਰਵਉੱਤਰ ਦੇ 10 ਸੁਤੰਤਰਤਾ ਸੈਨਾਨੀਆਂ ਨੂੰ ਕੇਂਦਰ ਸਰਕਾਰ ਸਨਮਾਨਿਤ ਕਰੇਗੀ, ਜਿਸ ‘ਚ ਤਿੰਨ ਔਰਤਾਂ ਸ਼ਾਮਲ ਹਨ, ਇਹ ‘ਭੁਲਾ ਦੀਏ ਗਯੇ ਨਾਇਕੋਂ’ ਦੇ ਜਨਮ ਸਥਾਨ ਦੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਦੌਰਿਆਂ ਤੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕਰਨ ਦੀ ਐਨਡੀਏ ਸਰਕਾਰ ਦੀ ਯੋਜਨਾ ਨੂੰ ਸ਼ਾਮਲ ਹੈ 17 ਸਾਲ ਦੀ ਕਨਕਲਤਾ ਬਰੂਆ ਅਸਮ ‘ਚ ਅੱਜ ਦੇ ਦਿਨ ਵਿਸ਼ਵਨਾਥ ਜ਼ਿਲ੍ਹੇ ਦੇ ਗੋਹਪੁਰ ‘ਚ ਇੱਕ ਸਥਾਨਕ ਥਾਣੇ ‘ਚ ਕੌਮੀ ਝੰਡਾ ਲਹਾਉਣ ਜਾਦੇ ਸਮੇਂ ਅੰਗਰੇਜ਼ਾਂ ਦੀ ਗੋਲੀ ਦੀ ਸ਼ਿਕਾਰ ਹੋ ਗਈ ਸੀ ਉਸੇ ਦਿਨ ਕਰੀਬ 150 ਕਿਲੋਮੀਟਰ ਦੂਰ ਸੂਬੇ ਦੇ ਨਾਗਾਂਵ ਜਿਲ੍ਹੇ ਦੇ ਬਰਹਾਮਪੁਰ ‘ਚ ਅੱਠ ਜ਼ਿਲ੍ਹਿਆਂ ਦੀ 57 ਸਾਲਾ ਮਾਂ ਭੋਗੇਸ਼ਵਰੀ ਫੁਕਨਾਨੀ ਦੀ ਵੀ ਅੰਗਰੇਜ਼ ਪੁਲਿਸ ਨੇ ਇਸੇ ਕਾਰਨ ਗੋਲੀ ਕੇ ਕਤਲ ਕਰ ਦਿੱਤਾ ਸੀ ਕਨਕਲਤਾ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਤੋ ਬਾਅਦ ਨਿਹੱਥੇ ਪਿੰਡ ਵਾਸੀਆਂ ਦੇ ਸਮੂਹ ਦੀ ਅਗਵਾਈ ਕਰ ਰਹੀ ਸੀ, ਉਦੋਂ ਗੋਹਪੁਰ ਨੇੜੇ ਬੇਰਾਂਗਬਾਰੀ ‘ਚ ਉਨ੍ਹਾਂ  ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਭੋਗੇਸ਼ਵਰੀ ਤੇ ਉਨ੍ਹਾਂ ਦੇ ਨਾਲ ਰਤਨਮਾਲਾ ਬਰਹਾਮਪੁਰ ‘ਚ ਇੱਕ ਜਲੂਸ ਕੱਢ ਰਹੀ ਸੀ, ਉਦੋਂ ਉਸ ਦਾ ਸਾਹਮਣਾ ਪੁਲਿਸ ਅਧਿਕਾਰੀ ਕੈਪਟਨ ਫਿਨਿਸ਼ ਨਾਲ ਹੋਇਆ, ਜਿਨ੍ਹਾਂ ਨੇ ਰਤਮਨਮਾਲ ਤੋਂ ਝੰਡਾ ਖੋਹ ਲਿਆ ਭੋਗੇਸ਼ਵਰੀ ਨੇ ਇਹ ਵੇਖਿਆ ਤਾਂ ਝੰਡੇ ਦੇ ਪੋਲ ਨਾਲ ਕੈਟਪਨ ਫਿਨਿਸ਼ ‘ਤੇ ਹਮਲਾ ਕੀਤਾ  ਨਰਾਜ਼ ਕੈਪਟਨ ਨੇ ਆਪਣੀ ਪਿਸਤੌਲ ਨਾਲ ਭੋਗੇਸ਼ਵਰੀ ‘ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਗੋਲੀ ਲੱਗਣ ‘ਤੇ ਉਸ ਦੀ ਮੌਤ ਹੋ ਗਈ, ਮਣੀਪੁਰ ਦੀ ਰਾਜਨੇਤਾ ਤੇ ਨਗਾ ਅਧਿਆਤਮਿਕ ਆਗੂ ਰਾਣੀ ਗਾਈਦਿੰਲਯੂ ਨੂੰ ਵੀ ‘ ਭੁਲਾ ਦੀਏ ਗਏ ਨਾਇਕੋਂ’ ਦੇ ਸਨਮਾਨ ‘ਚ ਪ੍ਰੋਗਰਾਮ ਤਹਿਤ ਸਨਮਾਨਿਤ ਕੀਤਾ ਜਾਵੇਗਾ