ਭਾਗਲਪੁਰ। ਪੁਰਨੀਆ (ਭਾਗਲਪੁਰ) ‘ਚ ਅੱਜ ਸਵੇਰੇ ਲਗਭਗ 7100 ਮੀਟਰ ਲੰਬੇ ਤਿਰੰਗੇ ਨੂੰ ਮਨੁੱਖੀ ਲੜੀ ਬਣਾ ਕੇ ਲਹਿਰਾਇਆ ਗਿਆ ਤੇ ਨਵਾਂ ਰਿਕਾਰਡ ਸਥਾਪਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਪੂਰਨੀਆ ਦੇ ਜ਼ਿਲ੍ਹਾ ਅਿਧਕਾਰੀ ਪੰਕਜ ਕੁਮਾਰ ਪਾਲ ਤੇ ਐੱਸਪੀ ਨਿਸ਼ਾਂਤ ਤਿਵਾੜੀ ਨੇ ਕੀਤਾ।
ਮਨੁੱਖੀ ਲੜੀ ਪੁਰਨੀਆ ਜੀਰੋ ਮਾਈਲ ਐੱਨਆਰਐੱਲ ਪੈਅਰੋਲ ਪੰਪ ਤੋਂ ਡਗਰੂਆ ਤੱਕ ਬਣਾਈ ਗਈ। ਇਸ ਤਿਰੰਗੇ ‘ਚ ਅਸ਼ੋਕ ਚੱਕਰ ਨਹੀਂ ਹੈ। ਇਸ ਆਯੋਜਨ ‘ਚ 14 ਸਕੂਲਾਂ ਦੇ ਬੱਚੇ, ਕਾਲਜਾਂ ਦੇ ਵਿਦਿਆਰਥੀ ਤੇ ਜ਼ਿਲ੍ਹੇ ਦੇ ਕਈ ਸੰਗਠਨਾਂ ਦੇ ਲੋਕ ਸ਼ਾਮਲ ਹੋਏ।
ਇਸਦੇ ਆਯੋਜਨ ਸਮਾਜਿਕ ਵਰਕਰ ਸੁਨੀਲ ਸੁਮਨ ਨੇ ਦਾਅਵਾ ਕੀਤਾ ਕਿ ਇਹ ਵਿਸ਼ਵ ਦਾ ਸਭ ਤੋਂ ਲੰਬਾ ਤਿਰੰਗਾ ਹੈ। ਇਹ ਆਯੋਜਨ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਸ਼ਾਮਲ ਹੋਣ ਲਈ ਕੀਤਾ ਗਿਆ ਹੈ।