ਸੱਚ ਕਹੁੰ ਨਿਊਜ਼
ਗੁਰਦਾਸਪੁਰ,
ਗੁਰਦਾਸਪੁਰ ਕਤਲ ਕਾਂਡ ਵਿੱਚ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਰਿਹਾ ਗੈਂਗਸਟਰ ਗਿਆਨਾ ਨੂੰ ਅੱਜ ਪੁਲਿਸ ਨੇ ਜ਼ਬਰਦਸਤ ਗੋਲੀਬਾਰੀ ਮਗਰੋਂ ਜ਼ਖਮੀ ਹਾਲਤ ‘ਚ ਕਾਬੂ ਕਰ ਲਿਆ ਮੁਕਾਬਲੇ ‘ਚ ਦੋ ਜਣੇ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਏ
ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਉਰਫ਼ ਗਿਆਨਾ ਪੁੱਤਰ ਦਲਜੀਤ ਸਿੰਘ ਵਾਸੀ ਖਰਲਾਂ ਵਜੋਂ ਹੋਈ ਹੈ।