ਪੁਣਛ ‘ਚ ਬਾਰੂਦੀ ਸੁਰੰਗ ਧਮਾਕਾ, ਜਵਾਨ ਜ਼ਖਮੀ

ਏਜੰਸੀ ਜੰਮੂ,
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐਲਓਸੀ) ‘ਤੇ ਕੱਲ੍ਹ  ਇੱਕ ਬਾਰੂਦੀ ਸੁਰੰਗ ‘ਚ ਧਮਾਕਾ ਹੋਣ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪੁੰਛ ਦੇ ਮੇਂਧਰ ਸੈਕਟਰ ‘ਚ ਨਿਸਮਿਤ ਗਸ਼ਤ ਦੌਰਾਨ ਇੱਕ ਫੌਜੀ ਦਾ ਪੈਰ ਬਾਰੂਦੀ ਸੁਰੰਗ ‘ਤੇ ਆ ਗਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਉਨ੍ਹਾਂ ਦੱਸਿਆ ਕਿ ਫੌਜੀ ਨੇ ਬਾਰੂਦੀ ਸੁਰੰਗ ਤੋਂ ਸੁਰੱਖਿਆ ਵਾਲੇ ਜੂਤੇ ਪਾ ਰੱਖੇ ਸਨ ਤੇ ਉਨ੍ਹਾਂ ਨੂੰ ਫੈਕਚਰ ਹੋਇਆ ਹੈ ਜ਼ਖਮੀ ਜਵਾਨ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ