ਪੀੜਤ ਪਰਿਵਾਰ ਵੱਲੋਂ ਔਰਬਿਟ ਬੱਸਾਂ ਖਿਲਾਫ਼ ਧਰਨਾ

ਜਲੰਧਰ, (ਸੱਚ ਕਹੂੰ ਨਿਊਜ਼) ਮਲਸੀਆਂ ਔਰਬਿਟ ਬੱਸ ਕਾਂਡ  ਵਿੱਚ ਮਾਰੇ ਗਏ ਸਥਾਨਕ ਗੋਪਾਲ ਨਗਰ ਦੇ ਵਸਨੀਕ ਵਿਨੋਦ ਕੁਮਾਰ ਦੇ ਪਰਿਵਾਰ ਵੱਲੋਂ ਅੱਜ ਉਸ ਦੀ ਲਾਸ਼ ਨੂੰ ਵਰਕਸ਼ਾਪ ਚੌਕ ‘ਚ ਰੱਖ ਕੇ ਧਰਨਾ ਦਿੱਤਾ ਗਿਆ
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਕੋਦਰ ਮਲਸੀਆਂ ਹਾਈਵੇ ‘ਤੇ ਬਾਦਲਾਂ ਦੀ ਔਰਬਿਟ  ਅਤੇ ਜੀ ਐੱਸ ਕੇ ਦੀ ਬੱਸ ਦਰਮਿਆਨ ਹੋਈ ਭਿਆਨਕ ਟੱਕਰ ‘ਚੇ ਚਾਰ ਜਣਿਆਂ ਦੀ ਮੌਤ ਹੋ ਗਈ  ਅਤੇ 13 ਜਣੇ ਜ਼ਖ਼ਮੀ ਹੋ ਗਏ ਸਨ ਚਸ਼ਮਦੀਦਾਂ ਮੁਤਾਬਕ ਦੋਵਾਂ ਹੀ ਬੱਸਾਂ ਦੀ ਸਪੀਡ ਕਾਫੀ ਤੇਜ਼ ਸੀ ਤੇ ਇਸੇ ਕਾਰਨ ਹੀ ਹਾਦਸਾ ਹੋਇਆ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਐਚ ਐਸ ਫੂਲਕਾ ਬੱਦੋਵਾਲ ‘ਚ ਬਾਦਲਾਂ ਦੀਆਂ ਬੱਸਾਂ ਖਿਲਾਫ਼ ਧਰਨਾ ਦੇ ਚੁੱਕੇ ਹਨ