ਪੀਐੱਮ ਮੋਦੀ ਸ੍ਰੀਲੰਕਾ ਲਈ ਰਵਾਨਾ

ਏਜੰਸੀ
ਨਵੀਂ ਦਿੱਲੀ,
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀਲੰਕਾ ਦੇ ਦੋ ਰੋਜ਼ਾ ਦੌਰੇ ‘ਤੇ ਰਵਾਨਾ ਹੋਏ, ਜਿੱਥੇ ਉਹ ਬੋਧ ਧਰਮ ਦੇ ਅਨੁਯਾਈਆਂ ਦੇ ਸਭ ਤੋਂ ਵੱਡੇ ਤਿਉਹਾਰ ਕੌਮਾਂਤਰੀ ਵੈਸਾਖ ਦਿਵਸ ਸਮਾਰੋਹ ‘ਚ ਹਿੱਸਾ ਲੈਣਗੇ ਤੇ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਆਪਣੇ ਦੌਰੇ ‘ਤੇ ਸ੍ਰੀਲੰਕਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਫੇਸਬੁੱਕ ਪੋਸਟ ‘ਚ  ਲਿਖਿਆ, ਪਿਛਲੇ ਦੋ ਸਾਲਾਂ ‘ਚ ਇਹ ਮੇਰਾ ਦੂਜਾ ਦੌਰਾ ਹੋਵੇਗਾ ਤੇ ਇਹ ਸਾਡੇ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਹੈ ਉਨ੍ਹਾਂ ਕਿਹਾ ਕਿ ਅੱਜ ਤੋਂ ਸ਼ੁਰੂ
ਹੋਣ ਵਾਲੇ ਸ੍ਰੀਲੰਕਾ ਦਾ ਉਨ੍ਹਾਂ ਦਾ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਇੱਕ ਪ੍ਰਤੀਕ ਹੈ ਤੇ ਇਹ ਬੌਧ ਧਰਮ ਦੀ ਸਾਂਝੀ ਵਿਰਾਸਤ ਨੂੰ ਸਾਹਮਣੇ ਲਿਆਉਂਦੀ ਹੈ ਮੋਦੀ ਨੇ ਲਿਖਿਆ, ਇਹ ਦੋ ਸਾਲਾਂ ‘ਚ ਉੱਥੋਂ ਦਾ ਮੇਰਾ ਦੂਜਾ ਦੋਪੱਖੀ ਦੌਰਾ ਹੋਵੇਗਾ ਜੋ ਸਾਡੇ ਮਜ਼ਬੂਤ ਸਬੰਧ ਦਾ ਸੰਕੇਤ ਹੈ