ਪੀਐੱਮ ਮੋਦੀ ਦਾ ਵਿਵਾਦ ਵਾਲਾ ਸੂਟ ਗਿੰਨੀਜ਼ ਬੁੱਕ ‘ਚ ਸ਼ਾਮਲ

ਨਵੀਂ ਦਿੰਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਵਾਦ ‘ਚ ਰਹਿਣ ਵਾਲਾ ਸੂਟ ਗਿੰਨੀਜ਼ ਬੁੱਕ ‘ਚ ਸ਼ਾਮਲ ਹੋ ਗਿਆ ਹੈ। ਫਰਵਰੀ 2015 ‘ਚ ਗੁਜਰਾਤ ਦੇ 62 ਸਾਲਾ ਹੀਰਾ ਕਾਰੋਬਾਰੀ ਹਿਤੇਸ਼ ਲਾਲਜੀਭਾਈ ਪਟੇਲ ਨੇ ਇਸ ਨੂੰ 4.31 ਕਰੋੜ ‘ਚ ਖ਼ਰੀਦਿਆ ਸੀ। ਗਿੰਨੀਜ਼ ਬੁੱਕ ਆਫ਼ ਵਰਡ ਰਿਕਾਰਡਸ਼ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਵਿਕੇ ਸੂਟਾਂ ਦੇ ਤੌਰ ‘ਤ ਮਾਨਤਾ ਦਿੱਤੀ ਹੈ।
ਸੂਟ ਦੀ ਨਿਲਾਮੀ ਨਾਲ ਮਿਲੀ ਰਕਮ ਨੂੰ ਸਵੱਛ ਗੰਗਾ ਅਭਿਆਨ ‘ਚ ਡੋਨੇਟ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਅਰਮੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੂਟ ਨੂੰ ਪਹਿਨਿਆ ਸੀ।