ਪਾਕਿ ਨੇ ਕਬੂਲਿਆ : ਹਾਫਿਜ਼ ਜਿਹਾਦੀ ਨਹੀਂ, ਅੱਤਵਾਦੀ ਹੈ

ਏਜੰਸੀ
ਲਾਹੌਰ,
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਨਿਆਂਇਕ ਸਮੀਖਿਆ ਬੋਰਡ ਨੂੰ ਕਿਹਾ ਕਿ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਤੇ ਜਮਾਤ-ਉਦ-ਦਾਵਾ ਦਾ ਸਰਗਨਾ ਹਾਫਿਜ਼ ਸਈਅਦ ਤੇ ਉਸਦੇ ਚਾਰ ਸਾਥੀਆਂ ਨੂੰ ‘ਜਿਹਾਦ ਦੇ ਨਾਂਅ ‘ਤੇ ਅੱਤਵਾਦ ਫੈਲਾਉਣ ਲਈ ਹਿਰਾਸਤ ‘ਚ ਲਿਆ ਗਿਆ ਸਈਅਦ ਸ਼ੁੱਕਰਵਾਰ ਨੂੰ ਬੋਰਡ ਸਾਹਮਣੇ ਪੇਸ਼ ਹੋਇਆ ਤੇ ਉਸਨੇ ਦੱਸਿਆ ਕਿ ਪਾਕਿਸਤਾਨੀ ਸਰਕਾਰ ਨੇ ਕਸ਼ਮੀਰੀਆਂ ਦੀ ਅਵਾਜ਼ ਬੁਲੰਦ ਕਰਨ ਤੋਂ ਰੋਕਣ ਲਈ ਉਸ ਨੂੰ ਹਿਰਾਸਤ ‘ਚ ਲਿਆ ਫਿਲਹਾਲ ਗ੍ਰਹਿ ਮੰਤਰਾਲੇ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਤੇ ਤਿੰਨ ਮੈਂਬਰੀ ਬੋਰਡ ਨੂੰ ਕਿਹਾ ਕਿ ਸਈਅਦ ਤੇ ਉਸਦੇ ਚਾਰ ਸਾਥੀਆਂ ਨੂੰ ‘ਜਿਹਾਦ ਦੇ ਨਾਂਅ ‘ਤੇ ਅੱਤਵਾਦ ਫੈਲਾਉਣ ਲਈ ਹਿਰਾਸਤ ‘ਚ ਲਿਆ ਗਿਆ ਜਸਟਿਸ ਏਜਾਜ ਅਫਜਲ ਖਾਨ (ਪਾਕਿ ਸੁਪਰੀਮ ਕੋਰਟ), ਜਸਟਿਸ ਆਇਸ਼ਾ-ਏ-ਮਲਿਕ (ਲਾਹੌਰ ਹਾਈਕੋਰਟ) ਤੇ ਜਸਟਿਸ ਜਮਾਲ ਖਾਨ ਮੰਦੋਖੈਲ (ਬਲੋਚਿਸਤਾਨ ਹਾਈਕੋਰਟ) ਦੀ ਮੌਜ਼ੂਦਗੀ ਵਾਲੇ ਬੋਰਡ ਨੇ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਕਿ ਉਹ ਸਈਅਦ ਤੇ ਉਸਦੇ ਚਾਰ ਸਾਥੀਆਂ ਜਫ਼ਰ ਇਕਬਾਲ, ਅਬਦੁਲ ਰਹਿਮਾਨ, ਆਬਿਦ, ਅਬਦੁੱਲਾ ਉਬੈਦ ਤੇ ਕਾਜੀ ਕਾਸਿਫ਼ ਨਿਆਜ਼ ਨੂੰ ਹਿਰਾਸਤ ‘ਚ ਲਏ ਜਾਣ ਨੂੰ ਲੈ ਕੇ 15 ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਤੇ ਪੂਰਾ ਰਿਕਾਰਡ ਸੌਂਪੇ ਅਗਲੀ ਸੁਣਵਾਈ ‘ਤੇ  ਪਾਕਿਸਤਾਨ ਦੇ ਐਟਾਰਨੀ ਜਨਰਲ ਖੁਦ ਮੌਜ਼ੂਦ ਰਹਿਣਗੇ