ਨਵੀਂ ਦਿੱਲੀ। ਪਾਕਿਸਤਾਨ ਦੀ ਤਾਰੀਫ਼ ਕਰਨ ‘ਤੇ ਵਿਰੋਧ ਦਾ ਸਾਹਮਣਾ ਕਰ ਰਹੀ ਕੰਨੜ ਅਭਿਨੇਤਰੀ ਤੇ ਕਾਂਗਰਸੀ ਆਗੂ ਰਮਿਆ ਨੇ ਆਪਣੇ ਬਿਆਨ ‘ਤੇ ਮੁਆਫ਼ੀ ਮੰਗਣ ਤੋਂ ਮਨ੍ਹਾ ਕਰ ਦਿੱਤਾ ਹੈ। ਰਮਿਆ ਖਿਲਾਫ਼ ਕੇਸ ਦਰਜ ਕਰਨ ਦੀ ਅਰਜ਼ੀ ਵੀ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਖਿਲਾਫ਼ ਇਹ ਮਾਮਲਾ ਉਦੋਂ ਚਰਚਾ ‘ਚ ਆਇਆ ਜਦੋਂ ਰਮਿਆ ਨੇ ਪਾਕਿਸਤਾਨ ਨੂੰ ਇੱਕ ਚੰਗਾ ਦੇਸ਼ ਦੱਸਦਿਆਂ ਉਸ ਨੂੰ ਨਗਰ ਵਰਗਾ ਮੰਨਣ ਤੋਂ ਮੰਨਣ ਤੋਂ ਮਨ੍ਹਾ ਕਰ ਦਿੱਤਾ। ਰਮਿਆ ਹਾਲ ਹੀ’ਚ ਸਾਰਕ ਸੰਮੇਲਨ ‘ਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਇਸਲਾਮਾਬਾਦ ਗਈ ਸੀ। ਉਥੇ ਉਨ੍ਹਾਂ ਨੇ ਕਿਹਾ ਕਿ ਸੀ ਕਿ ਪਾਕਿਸਤਾਨ ਨਰਕ ਨਹੀਂ। ਉਥੋਂ ਦੇ ਲੋਕ ਵੀ ਸਾਡੇ ਵਾਂਗ ਹੀ ਹਨ।