ਪਾਕਿ ‘ਚ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ

ਫੌਜੀ ਅਦਾਲਤ ਦਾ ਫੈਸਲਾ
ਏਜੰਸੀ ਇਸਲਾਮਾਬਾਦ,
ਪਾਕਿਸਤਾਨੀ ਫੌਜ ਮੁਖੀ ਨੇ ਅੱਜ ਕਥਿੱਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫੌਜੀ ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਉਸਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ
ਫੌਜੀ ਅਦਾਲਤ ਨੇ ਜਾਧਵ ਨੂੰ ਦੇਸ਼ ਦੇ ਖਿਲਾਫ਼ ਜਾਸੂਸੀ ਤੇ ਨੁਕਸਾਨਦੇਹ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਇਸ ਕਦਮ ਨਾਲ ਪਹਿਲਾਂ ਤੋਂ ਹੀ ਤਨਾਅਪੂਰਨ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ‘ਚ ਹੋਰ ਕੁੜੱਤਣ ਆ ਸਕਦੀ ਹੈ
ਪਾਕਿਸਤਾਨੀ ਫੌਜ ਦੀ ਫੌਜੀ ਇਕਾਈ ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨਸ਼ (ਆਈਐਸਪੀਆਰ) ਨੇ ਕਿਹਾ ਕਿ ਫੀਲਡ ਜਨਰਲ ਕੋਰਟ ਮਾਰਸ਼ਲ (ਐਫ ਜੀਸੀਐਮ) ਵੱਲੋਂ ਸਾਰੇ ਦੋਸ਼ਾਂ ‘ਚ’ ਦੋਸ਼ੀ ਪਾਏ ਜਾਣ ‘ਤੇ 46 ਸਾਲਾ ਜਾਧਵ ਦੀ ਮੌਤ ਦੀ ਸਜ਼ਾ ‘ਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੋਹਰ ਲਾ ਦਿੱਤੀ ਇਸ ‘ਚ ਕਿਹਾ ਗਿਆ, ਜਾਸੂਸ ‘ਤੇ ਪਾਕਿਸਤਾਨੀ ਫੌਜੀ ਕਾਨੂੰਨ ਦੇ ਫੀਲਡ ਜਨਰਲ ਕੋਰਟ ਮਾਰਸ਼ਲ ਰਾਹੀਂ ਮੁਕੱਦਮਾ ਚੱਲਿਆ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਇਸ ‘ਚ ਅੱਗੇ ਕਿਹਾ ਗਿਆ ਕਿ
ਜਾਧਵ ਨੂੰ ‘ਸਾਰੇ ਦੋਸ਼ਾਂ ‘ਚ ਦੋਸ਼ੀ ਪਾਇਆ ਗਿਆ ਆਈਐਸਪੀਆਰ ਦੇ ਬਿਆਨ ਅਨੁਸਾਰ ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰ ਜਾਧਵ ਨੇ ਮੈਜਿਸਟ੍ਰੇਟ ਤੇ ਅਦਾਲਤ ਦੇ ਸਾਹਮਣੇ ਇਹ ਸਵੀਕਾਰ ਕੀਤਾ ਕਿ ਉਸ ਨੂੰ ਰਾੱਅ ਨੇ ਪਾਕਿਸਤਾਨ ਨੂੰ ਅਸਥਿਰ ਕਰਨ ਤੇ ਜੰਗ ਛੇੜਨ ਦੇ ਮਕਸਦ
ਨਾਲ ਜਾਸੂਸੀ ਤੇ ਵਿਧਵੰਸਕ ਗਤੀਵਿਧੀਆਂ ਦੀ ਯੋਜਨਾ ਬਣਾਉਣ ਤੇ ਸਮਨਵਯ ਦੀ ਜ਼ਿੰਮੇਵਾਰੀ ਸੌਪੀ ਗਈ ਸੀ ਉਸਦਾ ਕੰਮ ਬਲੋਚਿਸਤਾਨ ਤੇ ਕਰਾਚੀ ‘ਚ ਕਾਨੂੰਨ ਦਾ ਪਾਲਣ ਕਰਵਾਉਣ ਵਾਲੀ ਏਜੰਸੀਆਂ ਦੇ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰਨਾ ਸੀ
ਪਾਕਿ ਦਾ ਦਾਅਵਾ
ਜਾਧਵ ਨੂੰ ਪਾਕਿ ਫੌਜ ਨੇ ਪਿਛਲੇ ਸਾਲ 3 ਮਾਰਚ ਨੂੰ ਭਾਰਤ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ ਪਾਕਿ ਨੇ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ ‘ਚ ਜਾਧਵ ਕਹਿ ਰਿਹਾ ਹੈ ਕਿ ਉਹ ਭਾਰਤ ਦੀ ਨੇਵੀ ਦਾ ਅਧਿਕਾਰੀ ਹੈ ਅਤੇ 2022 ਵਿੱਚ ਉਸ ਨੇ ਸੇਵਾ ਮੁਕਤ ਹੋਣਾ ਸੀ ਉਹ ਕਹਿ ਰਿਹਾ ਸੀ ਕਿ ਉਹ ਭਾਰਤ ਦੀ ਖੂਫੀਆਂ ਏਜੰਸੀ ਲਈ ਕੰਮ ਕਰ ਰਿਹਾ ਸੀ
ਭਾਰਤ ਦਾ ਦਾਅਵਾ
ਭਾਰਤ ਨੇ ਪਾਕਿ ਨੂੰ ਜਵਾਬ ਦਿੱਤਾ ਸੀ ਕਿ ਜਾਧਵ ਸੇਵਾ ਮੁਕਤ ਅਧਿਕਾਰੀ ਸੀ, ਜਿਸ ਨੂੰ ਪਾਕਿਸਤਾਨ ਨੇ ਜ਼ਰੂਰ ਅਗਵਾ ਕੀਤਾ ਹੋਵੇਗਾ ਭਾਰਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਜਾਧਵ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਅਜਿਹਾ ਕਰਕੇ ਪਾਕਿ ਕਤਲ ਹੀ ਕਰੇਗਾ