ਪਾਕਿਸਤਾਨੀ ਕ੍ਰਿਕਟਰ ਦੇ ਹਨੀਫ਼ ਮੁਹੰਮਦ ਜਿੰਦਾ, ਪਾਕਿ ਮੀਡੀਆ ਨੇ ਦਿੱਤੀ ਸੀ ਮ੍ਰਿਤਕ ਹੋਣ ਦੀ ਗ਼ਲਤ ਖ਼ਬਰ

ਕਰਾਚੀ। ਦਿੱਗਜ ਪਾਕਿਸਤਾਨੀ ਕ੍ਰਿਕਟਰ ਹਨੀਫ਼ ਮੁਹੰਮਦ ਦੀ ਮੌਤ ਦੀ ਖ਼ਬਰ ਦਾ ਉਨ੍ਹਾਂ ਦੇ ਪੁੱਤਰ ਨੇ ਖੰਡਨ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਡੇ ਡਾੱਨ ਨਿਊਜ਼ ਨੂੰ ਕਿਹਾ ਕਿ ਮੇਰੇ ਪਿਤਾ (ਹਨੀਫ਼ ਮੁਹੰਮਦ) ਦੀ ਮੌਤ ੂ ਲੈ ਕੇ ਗ਼ਲਤ ਖ਼ਬਰਾਂ ਆ ਰਹੀਆਂ ਹਨ, ਉਹ ਜਿੰਦਾ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਲੰਬੀ ਬਿਮਾਰੀ ਨਾਲ ਜੂਝ ਰਹੇ ਹਨੀਫ਼ ਦੀ ਕਰਾਚੀ ‘ਚ ਮੌਤ ਹੋ ਗਈ ਹੈ। 82 ਸਾਲ ਦੇ ਹਨੀਫ਼ ਨੂੰ ਤਿੰਨ ਵਰ੍ਹੇ ਪਹਿਲਾਂ ਕੈਂਸਰ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੀਮੋਥਰੈਪੀ ਕਰਵਾਈ ਅਤੇ 2013 ‘ਚ ਲੰਡਨ ‘ਚ ਉਨ੍ਹਾਂ ਦੀ ਲੰਗ ਕੈਂਸਸਰ ਦੀ ਸਰਜਰੀਵੀ ਹੋਈ ਸੀ।