ਨਵੀਂ ਦਿੱਲੀ। ਕਸ਼ਮੀਰ ‘ਚ ਫੜ੍ਹੇ ਗਏ ਲਸ਼ਕਰ ਅੱਤਵਾਦੀ ਬਹਾਦੁਰ ਅਲੀ ਨੇ ਅੱਜ ਕਬੂਲ ਕੀਤਾ ਕਿ ਉਸ ਨੂੰ ਪਾਕਿਸਤਾਨ ਤੋਂ ਟ੍ਰੇਨਿੰਗ ਦੇ ਕੇ ਭੇਜਿਆ ਗਿਆ ਸੀ।
ਅੱਜ ਐੱਨਏਆਈ ਨੇ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਬਹਾਦੁਰ ਦੇ ਕਬੂਲਨਾਮੇ ਵਾਲਾ ਵੀਡੀਓ ਦਿਖਾਇਆ ਜਿਸ ‘ਚ ਉਹ ਕਹਿ ਰਿਹਾ ਹੈ ਕਿ ਕਿਵੇਂ ਉਸ ਨੂੰ ਟ੍ਰੇਨਿੰਗ ਦੇ ਕੇ ਕਸ਼ਮੀਰ ਭੇਜਿਆ ਗਿਆ।
ਬਹਾਦੁਰ ਨੇ ਕਬੂਲਿਆ ਕਿ ਮੇਰਾ ਨਾਂਅ ਬਹਾਦੁਰ ਅਲੀ ਹੈ। ਹਿੰਦੁਸਤਾਨ ਦੀ ਫੌਜ ਜ਼ੁਲਮ ਕਰਦੀ ਹੈ। ਜਮਾਤ ਉਦ ਦਾਅਵਾ ਨੇ ਮੈਨੂੰ ਮੁਜੱਫਰਾਬਾਦ ‘ਚ ਟ੍ਰੇਨਿੰਗ ਦਿਵਾਈ ਅਤੇ ਕਸ਼ਮੀਰ ਭੇਜਿਆ। ਪਾਕਿਸਤਾਨ ਫੌਜ ਨੇ ਮੈਨੂੰ ਟ੍ਰੇਨਿੰਗ ਦਿੱਤੀ ਸੀ।
ਬਹਾਦੁਰ ਨ ੇਕਿਹਾ ਕਿ ਮੈਨੂੰ ਕਿਹਾ ਗਿਆ ਕਿ ਦੰਗਾ ਫਸਾਦ ਕਰਕੇ ਮਾਹੌਲ ਖ਼ਰਾਬ ਕਰੋ। ਮੈਨੂੰ ਦੱਸਿਆ ਗਿਆ ਕਿ ਭਾਰਤੀ ਫੌਜ ਮੁਸਲਮਾਨਾਂ ‘ਤੇ ਜ਼ੁਲਮ ਕਰ ਰਹੀ ਹੈ। ਮੈਨੂੰ 50 ਹਜ਼ਾਰ ਰੁਪਏ ਵੀ ਦਿੱਤੇ ਗਏ। ਮੈਨੂੰ ਅਫ਼ਗਾਨਿਸਤਾਨ ਵਾਂਗ ਜੇਹਾਦ ਕਰਨ ਦੀ ਗੱਲ ਕਹੀ।