ਪਠਾਨਕੋਟ ਹਮਲੇ ‘ਚ ਸ਼ਹੀਦ ਨਿਰੰਜਣ ਦੇ ਘਰ ‘ਤੇ ਚੱਲੇਗਾ ਬਲਡੋਜ਼ਰ, ਪਰਿਵਾਰ ਦੁਖੀ

ਬੰਗਲੌਰ। ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਨਿਰੰਜਣ ਦੇ ਬੰਗਲੌਰ ਸਥਿੱਤ ਘਰ ਦੇ ਇੱਕ ਹਿੱਸੇ ਨੂੰ ਨਗਰ ਨਿਗਮ ਪ੍ਰਸ਼ਾਸਨ ਹੁਣ ਤੋੜਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬੰਗਲੌਰ ‘ਚ ਸ਼ਹੀਦ ਨਿਰੰਜਣ ਦੇ ਘਰ ‘ਤੇ ਬੁਲਡੋਜ਼ਰ ਚਲਾਇਆ ਜਾਵੇਗਾ ਤੇ ਉਨ੍ਹਾਂ ਦੇ ਘਰ ਦੇ ਇੱਕ ਪਿੱਲਰ ਨੂੰ ਡੇਗਿਆ ਜਾਵੇਗਾ।
ਬੰਗਲੌਰ ਦੇ ਵਿੱਦਿਆਰਣਪੁਰ ‘ਚ ਨਗਰ ਨਿਗਮ ਵੱਲੋਂ ਚਲਾਏ ਕਬਜ਼ਾ ਹਟਾਓ ਅਭਿਆਨ ਤਹਤਿ ਇਹ ਕਾਰਵਾਈ ਕੀਤੀ ਜਾਵੇਗੀ। ਸ਼ਹੀਦ ਦੇ ਪਰਿਵਾਰ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਬੰਗਲੌਰ ਨਗਰ ਪਾਲਿਕਾ ਸ਼ਹੀਦ ਦੇ ਮਕਾਨ ਦੇ ਜਿਸ ਪਿੱਲਰ ਨੂੰ ਤੋੜਨਾ ਚਾਹੁੰਦੀ ਹੈ ਉਸੇ ਪਿੱਲਰ ‘ਤੇ ਇਹ ਮਕਾਨ ਖੜ੍ਹਾ ਹੈ। ਪਿੱਲਰ ਨੂੰ ਤੋੜਨ ਨਾਲ ਸ਼ਹੀਦ ਦਾ ਅੱਧਾ ਘਰ ਨੁਕਸਾਨਿਆ ਜਾਵੇਗਾ।