ਨੌਜਵਾਨਾਂ ‘ਚ ਸਕਾਰਾਤਮਕ ਸੋਚ ਪੈਦਾ ਕਰੇਗੀ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ

ਸਰਸਾ ‘ਐੱਮਐੱਸਸਜੀ ਦ ਵਾਰੀਅਰ ਲਾਇਨ ਹਾਰਟ’ ਦਾ ਮੋਸ਼ਨ ਪੋਸਟ ਰਿਲੀਜ਼ ਕਰਨ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵੀਟ ਕਰਕੇ ਫਿਲਮ ਦੀ ਕਹਾਣੀ ਬਾਰੇ ਦੱਸਿਆ ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਦੱਸਿਆ ਕਿ  ‘ਇਹ ਇੱਕ ਰਾਜਪੂਤ ਯੋਧਾ ਦੀ ਗੌਰਵਗਾਥਾ ਹੈ, ਜਿਸ ਦੀ ਹਿੰਮਤ, ਬਹਾਦਰੀ ਤੇ ਤਾਕਤ ਨੌਜਵਾਨਾਂ ‘ਚ ਸਕਾਰਾਤਮਕ ਸੋਚ ਪੈਦਾ ਕਰੇਗੀ’ ‘ਫਿਲਮ ਐਮਐਸਜੀ ਦ ਵਾਰੀਅਰ ਲਾਇਨ ਹਾਰਟ’ 300 ਸਾਲ ਪੁਰਾਣੀ, ਇੱਕ ਅਜਿਹੇ ਸੂਰਵੀਰ ਯੋਧੇ ਦੀ ਕਹਾਣੀ ਹੈ, ਜਿਸ ਨੇ ਧਰਤੀ ਮਾਂ ਤੇ ਮਾਤਾ-ਭੈਣਾਂ ਦੀ ਇੱਜ਼ਤ ਬਚਾਉਣ ਲਈ ਏਲੀਅਨਸ ਨਾਲ ਯੁੱਧ ਕੀਤਾ ਤੇ ਉਨ੍ਹਾਂ ‘ਤੇ ਜਿੱਤ ਹਾਸਲ ਕਰਕੇ ਦੁਨੀਆ ਨੂੰ ਦਿਖਾਇਆ ਕਿ ਹਿੰਮਤ ਦੇ ਅੱਗੇ ਵੱਡੇ ਤੋਂ ਵੱਡੇ ਧੁਰੰਦਰ ਵੀ ਢੇਰੀ ਹੋ ਜਾਂਦੇ ਹਨ ਪਰਹਿੱਤ ਲਈ ਆਪਣੀ ਜ਼ਿੰਦਗੀ ਦਾਅ ‘ਤੇ ਲਾਉਣ ਵਾਲੇ ਉਸ ਯੋਧਾ ਦੀ  ਕਹਾਣੀ ਸਭ ਤੋਂ ਹਟ ਕੇ ਤੇ ਰੋਮਾਂਚ ਨਾਲ ਭਰਪੂਰ ਹੈ