ਨਾਰਾਜ਼ ਲੋਕਾਂ ਨੇ ਇਰੋਮ ਸ਼ਰਮਿਲਾ ਨੂੰ ਕਾਲੋਨੀ ‘ਚ ਨਹੀਂ ਹੋਣ ਦਿੱਤਾ ਦਾਖ਼ਲ

ਇੰਫਾਲ। ਇਰੋਮ ਸ਼ਰਮਿਲਾ ਵਾਪਸ ਇੰਫਾਲ ਦੇ ਜੇਐੱਨਆਈਐੱਮਐੱਸ ਹਸਪਤਾਲ ਦੇ ਸੈਪਸ਼ਲ ਵਾਰਡ ਆ ਗÂਂ ਹੈ। ਪਰ ਇਸ ਵਾਰ ਉਹ ਕੈਦੀ ਬਣ ਕੇ ਨਹੀਂ ਸਗੋਂ ਮਰੀਜ ਬਣ ਕੇ ਆਈ ਹੈ। ਆਰਮਡ ਫੋਰਸਜ ਸਪੈਸ਼ਲ ਪਾਵਰ ਐਕਟ ਖਿਲਫਾ 16 ਵਰ੍ਹਿਆਂ ਤੱਕ ਰੱਖੇ ਵਰਤ ਨੂੰ ਤੋੜਨ ਦੇ 24 ਘੰਟਿਆਂ ਬਾਅਦ ਸ਼ਰਮਲਾ ਦੀ ਵਾਪਸ ਦੀ ਵਜ੍ਹਾ ਲੋਕਾਂ ਦੀ ਨਾਰਾਜਗੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸ਼ਰਮਿਲਾ ਨ ੇਜਿਸ ਕਾਲੌਨੀ ‘ਚ ਕੁਝ ਸਮਾਂ ਰਹਿਣ ਦਾ ਮਨ ਬਣਾਇਆ ਸੀ ਉਥੋਂ ਦੇ ਲੋਕਾਂ ਨੇ ਉਸ ਤੋਂ ਮੂੰਹ ਮੋੜ ਲਿਆ। ਸਥਾਨਕ ਲੋਕ ਸ਼ਰਮਿਲਾ ਦੇ ਵਰਤ ਤੋੜਨ ਤੋਂ ਨਾਰਾਜ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸਕਾਨ ਮੰਦਿਰ ਲਿਆਂਦਾ ਗਿਆ ਪਰ ਉਥੇ ਵੀ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ। ਜਦੋਂ ਪੁਲਿਸ ਨੇ ਸ਼ਰਮਿਲਾ ਨੂੰ ਰੱਖਣ ਦੀ ਹੋਰ ਜਗ੍ਹਾ ਬਾਰੇ ਸੋਚਿਆ ਉਹ ਇੰਫਾਲ ਸਿਟੀ ਪੁਲਿਸ ਸਟੇਸ਼ਨ ਲੈ ਗਏ। ਆਖ਼ਰ ਸ਼ਰਮਿਲਾ ਨੂੰ ਜੇਐਨਆਈਐੱਮਐੱਸ ਹਸਪਤਾਲ ਦੇ ਉਸੇ ਵਾਰਡ ‘ਚ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਪਿਛਲੇ ਸਾਲਾਂ ਤੋਂ ਰੱਖਿਆ ਗਿਆ ਸੀ। ਹਸਪਤਾਲ ਪੁੱਜਣ ਤੋਂ ਬਾਅਦ ਸ਼ਰਮਿਲਾ ਨੇ ਕਿਹਾ ਮੈਂ ਆਪਣੀ ਦੁਨੀਆ ‘ਚ ਵਾਪਸ ਜਾਵਾਂਗੀ।