ਨਹੀਂ ਖੁੱਲ੍ਹਣ ਦਿਆਂਗੇ ਸ਼ਰਾਬ ਦਾ ਠੇਕਾ

ਕੈਰੇ ਵਾਸੀਆਂ ਨੇ ਸ਼ਰਾਬ ਦੇ ਠੇਕੇ ਵਿਰੁੱਧ ਖੋਲ੍ਹਿਆ ਮੋਰਚਾ
ਸ਼ਹਿਣਾ, ਟੱਲੇਵਾਲ (ਰਾਜਿੰਦਰ ਸ਼ਰਮਾ)। ਪਿੰਡ ਕੈਰੇ ‘ਚ ਸ਼ਰਾਬ ਦੇ ਕੋਹੜ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਆਓ ਸਮਾਜ ਨਸ਼ਾ ਮੁਕਤ ਬਣਾਈਏ ਕਮੇਟੀ ਦੀ ਅਗਵਾਈ ‘ਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਤੇ ਸ਼ਰਾਬ ਨੂੰ ਖੋਲ੍ਹੇ ਜਾ ਰਹੇ ਠੇਕੇ ਨੂੰ ਬੰਦ ਕੀਤੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ।
ਇਸ ਸਬੰਧੀ ਜਾਣਕਾਰ ਦਿੰਦਿਆਂ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਪਰਮਜੀਤ ਕੈਰੇ ਨੇ ਦੱਸਿਆ ਕਿ ਉਨ੍ਹਾ ਦੇ ਪਿੰਡ ‘ਚ 2010 ‘ਚ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਸੀ ਜੋ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਬੰਦ ਵੀ ਕਰ ਦਿੱਤਾ ਗਿਆ ਸੀ।
ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਿੰਡ ‘ਚ ਕੋਈ ਠੇਕਾ ਨਹੀਂ ਖੋਲ੍ਹਿਆ ਗਿਆ। ਪਰ ਇਸ ਵਰ੍ਹੇ ਚੀਮਾ ਰੋਡ ‘ਤੇ ਅਨਾਜ ਮੰਡੀ ‘ਚ ਕੁਰਡ ਡਰੋਨ ਕਿਨਾਰੇ ਜਬਰਦਸਤ ਸ਼ਰਾਬ ਦਾ ਠੇਕਾ ਖੋਲ੍ਹਿਆ ਾ ਰਿਹਾ ਹੈ। ਇਸ ਮੌਕੇ ਸ਼ਰਾਬ ਦੇ ਠੇਕੇ ‘ਤੇ ਸ਼ਰਾਬ ਲੈਣ ਆਏ ਵਿਅਕਤੀਆਂ ਨੂੰ ਉਨ੍ਹਾਂ ਨੇ ਦੁੱਧ ਦੀਆਂ ਬੋਤਲਾਂ ਵੰਡੀਆਂ।