ਨਸੀਮੁਦੀਨ ਸਦੀਕੀ ਬਸਪਾ ‘ਚੋਂ ਕੱਢੇ

ਏਜੰਸੀ ਲਖਨਊ,
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਨੇ ਪਾਰਟੀ ਜਨਰਲ ਸਕੱਤਰ ਨਸੀਮੁਦੀਨ ਸਦੀਕੀ ਨੂੰ ਅੱਜ ਪਾਰਟੀ ‘ਚੋਂ ਕੱਢ ਦਿੱਤਾ ਸਿਦੀਕੀ ‘ਤੇ ਸੂਬਾ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਤੋਂ ਪੈਸੇ ਲੈਣ ਦਾ ਦੋਸ਼ ਸੀ ਬਸਪਾ ਦੇ ਉੱਚ ਅਹੁਦੇਦਾਰ ਸੂਤਰਾਂ ਨੇ ਦੱਸਿਆ ਕਿ ਸਦੀਕੀ ਨੂੰ ਪਾਰਟੀ ਪ੍ਰਧਾਨ ਸ੍ਰੀਮਤੀ ਮਾਇਆਵਤੀ ਦੇ ਕਈ
ਵਾਰ ਬੋਲਣ ‘ਤੇ ਵੀ ਉਹ ਨਹੀਂ ਆਏ ਇਸ ਲਈ, ਪਾਰਟੀ ਅਗਵਾਈ ਨੇ ਉਨ੍ਹਾਂ ਬਖਾਸਤ ਕਰਨ ਦਾ ਫੈਸਲਾ ਲਿਆ ਸਿਦੀਕੀ ਨੂੰ ਹਾਲ ਹੀ ‘ਚ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ਼ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ
ਵਾਲੀਬਾਲ ਦੇ ਬਿਹਤਰੀਨ ਖਿਡਾਰੀ ਰਹੇ ਸਿਦੀਕੀ ਨੂੰ ਬਸਪਾ ਦਾ ਮੁਸਲਿਮ ਚਿਹਰਾ ਮੰਨਿਆ ਜਾਂਦਾ ਸੀ ਸੂਬਾ ਵਿਧਾਨ ਸਭਾ  ਦੀਆਂ ਚੋਣਾਂ ‘ਚ ਸਿਦਕੀ ਨੇ 403 ‘ਚੋਂ 100 ਸੀਟਾਂ ‘ਤੇ ਮੁਸਲਿਮ ਉਮੀਦਵਾਰਾਂ ਨੂੰ ਪਾਰਟੀ ਤੋਂ ਟਿਕਟ ਦਿਵਾਇਆ ਸੀ ਉਨ੍ਹਾਂ ਚੋਣਾਂ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਪਾਰਟੀ ਇੰਚਾਰਜ਼ ਅਹੁਦੇ ਤੋਂ ਹਟਾ ਕੇ ਮੱਧ ਪ੍ਰਦੇਸ਼ ਦਾ ਇੰਚਾਰਜ਼ ਬਣਾ ਦਿੱਤਾ ਗਿਆ ਸੀ
ਮੂਲ ਤੌਰ ‘ਤੇ ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲੇ ਨਸੀਮੁਦੀਨ  1988 ‘ਚ ਬਸਪਾ ‘ਚ ਸ਼ਾਮਲ ਹੋਏ ਸਨ