ਨਸ਼ੱਈ ਵੱਲੋਂ ਪਤਨੀ ਦਾ ਕਤਲ

ਅਮਰੀਕ ਸਿੰਘ ਭੰਗੂ
ਭਾਦਸੋਂ,
ਪਿੰਡ ਟੌਹੜਾ ਵਿਖੇ ਇੱਕ ਨਸ਼ੱਈ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਟੌਹੜਾ ਵਾਸੀ ਸੁਰਾਜ ਮੁਹੰਮਦ ਨਸ਼ੇ ਦਾ ਆਦੀ ਹੈ ਇਸ ਕਾਰਨ ਉਸ ਦਾ ਆਪਣੀ ਪਤਨੀ ਸਾਨੀ ਬੇਗਮ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ ਇਸੇ ਤਰ੍ਹਾਂ ਬੀਤੀ ਦੇਰ ਰਾਤ ਨਸ਼ੇ ‘ਚ ਧੁੱਤ ਹੋ ਕੇ ਘਰ ਪਹੁੰਚੇ ਸੁਰਾਜ ਮੁਹੰਮਦ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਇਸ ਦੌਰਾਨ ਤੈਸ਼ ‘ਚ ਆਕੇ ਉਸ ਨੇ ਗਲਾ ਘੁੱਟ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕ ਸਾਨੀ ਬੇਗਮ ਦੀ ਉਮਰ ਕਰੀਬ 28 ਸਾਲ ਸੀ ਤੇ ਉਸ ਦੇ 2 ਬੱਚੇ ਸਨ। ਘਟਨਾ ਬਾਰੇ ਪਤਾ ਚੱਲਦਿਆਂ ਹੀ ਥਾਣਾ ਭਾਦਸੋਂ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ ਪਿੰਡ ਟੌਹੜਾ ਵਿਖੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।