ਨਸ਼ੇੜੀਆਂ ਨੂੰ ਵੀ ਦਿਓ ਸ਼ਰਧਾਂਜਲੀ : ਨਵਜੋਤ ਸਿੱਧੂ

ਵਿਧਾਨ ਸਭਾ ‘ਚ ਦਿੱਤੀਆਂ ਜਾ ਰਹੀਆਂ ਸ਼ਰਧਾਂਜਲੀਆਂ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਬਾਈਕਾਟ ਤੋਂ ਨਰਾਜ਼ ਹੁੰਦਿਆਂ ਕਿਹਾ ਕਿ ਉਨ੍ਹਾਂ ਨੌਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ, ਜਿਹੜੇ ਕਿ ਪਿਛਲੀ ਸਰਕਾਰ ਦਰਮਿਆਨ ਨਸ਼ੇ ਦੇ ਕਾਰਨ ਮੌਤ ਦਾ ਸ਼ਿਕਾਰ ਹੋਏ ਹਨ। ਇਸ ‘ਤੇ ਸਦਨ ‘ਚ ਕਾਫ਼ੀ ਜ਼ਿਆਦਾ ਮਜ਼ਾਕ ਹੋਣ ਲੱਗ ਪਿਆ ਕਿ ਸਦਨ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਜਿਸ ਦਾ ਸਮਾਜ ਵਿੱਚ ਕੋਈ ਯੋਗਦਾਨ ਹੋਵੇ ਪਰ ਜਿਨ੍ਹਾਂ ਦੀ ਨਵਜੋਤ ਸਿੱਧੂ ਗੱਲ ਕਰ ਰਹੇ ਹਨ, ਉਹ ਤਾਂ ਨਸ਼ੇੜੀ ਸਨ। ਇਨ੍ਹਾਂ ਨੂੰ ਕਿਵੇਂ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।