ਦੋ ਤੋਂ ਜ਼ਿਆਦਾ ਬੱਚੇ, ਤਾਂ ਨਹੀਂ ਮਿਲੇਗੀ ਸਰਕਾਰੀ ਨੌਕਰੀ

ਨਵਾਂ ਖਰੜਾ ਜਨਸੰਖਿਆ ਨੀਤੀ ਦਾ ਐਲਾਨ
ਗੁਹਾਟੀ, ਏਜੰਸੀ
ਅਸਾਮ ਸਰਕਾਰ ਨੇ ਅੱਜ ਇੱਕ ਖਰੜਾ ਜਨਸੰਖਿਆ ਨੀਤੀ ਦਾ ਐਲਾਨ ਕੀਤਾ, ਜਿਸ ‘ਚ ਦੋ ਤੋਂ ਜ਼ਿਆਦਾ ਬੱਚਿਆਂ ਵਾਲੇ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਤੇ ਸੂਬੇ ‘ਚ ਸਾਰੀਆਂ ਕੁੜੀਆਂ ਨੂੰ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਮੁਫ਼ਤ ਦੇਣ ਦਾ ਸੁਝਾਅ ਹੈ ਅਸਾਮ ਦੇ ਸਿਹਤ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਹ ਖਰੜਾ ਜਨਸੰਖਿਆ ਨੀਤੀ ਹੈ ਅਸੀਂ ਸੁਝਾਅ ਦਿੱਤਾ ਹੈ ਕਿ ਦੋ ਤੋਂ ਜ਼ਿਆਦਾ ਬੱਚਿਆਂ ਵਾਲੇ ਵਿਅਕਤੀ ਕਿਸੇ ਸਰਕਾਰੀ ਨੌਕਰੀ ਦੇ ਪਾਤਰ ਨਹੀਂ ਹੋਣਗੇ ਉਨ੍ਹਾਂ ਕਿਹਾ ਕਿ ਇਸ ਸ਼ਰਤ ਨੂੰ ਪੂਰਾ ਕਰਨ ਤੋਂ ਬਾਅਦ ਨੌਕਰੀ ਪਾਉਣ ਵਾਲੇ ਕਿਸੇ ਵਿਅਕਤੀ ਨੂੰ ਆਪਣੇ ਸੇਵਾਕਾਲ ਦੇ ਅੰਤ ਤੱਕ ਇਸ ਨੂੰ ਲਾਗੂ ਰੱਖਣਾ ਪਵੇਗਾ ਸ਼ਰਮਾ ਅਨੁਸਾਰ ‘ਟਰੈਕਟਰ ਦੇਣੇ, ਰਿਹਾਇਸ਼ ਮੁਹੱਈਆ ਕਰਵਾਉਣ ਤੇ ਹੋਰ ਅਜਿਹੇ ਲਾਭ ਵਾਲੀਆਂ ਸਰਕਾਰੀ ਯੋਜਨਾਵਾਂ ਲਈ ਵੀ ਇਹ ਦੋ ਬੱਚੇ ਵਾਲੀ ਨੀਤੀ ਲਾਗੂ ਹੋਵੇਗੀ ਸੂਬਾ ਚੋਣ ਕਮਿਸ਼ਨ ਦੇ ਅਧੀਨ ਹੋਣ ਵਾਲੀਆਂ ਪੰਚਾਇਤੀ, ਨਗਰ ਨਿਗਮ ਤੇ ਸਵਾਯਤ ਪਰਿਸ਼ਦ ਚੋਣਾਂ ‘ਚ ਵੀ ਉਮੀਦਵਾਰ ਲਈ ਇਹ ਨਿਯਮ ਲਾਗੂ ਹੋਵੇਗਾ
ਸੂਬੇ ਦੇ ਸਿੱਖਿਆ ਮੰਤਰੀ ਸ਼ਰਮਾ ਨੇ ਕਿਹਾ ਕਿ ਇਸ ਨੀਤੀ ਦਾ ਮਕਸਦ ਯੂਨੀਵਰਸਿਟੀ ਪੱਧਰ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇਣਾ ਵੀ ਹੈ ਉਨ੍ਹਾਂ ਕਿਹਾ ਕਿ ਅਸੀਂ ਮੁਫ਼ਤ, ਟਰਾਂਸਪੋਰਟ, ਕਿਤਾਬਾਂ ਤੇ ਹੋਸਟਲ ‘ਚ ਭੋਜਨ ਆਦਿ ਸਾਰੀਆਂ ਸਹੂਲਤਾਂ ਮੁਫ਼ਤ ਦੇਣਾ ਚਾਹੁੰਦੇ ਹਾਂ ਇਸ ਨਾਲ ਸਕੂਲ ‘ਚ ਪੜ੍ਹਨ ਵਾਲਿਆਂ ਬੱਚਿਆਂ ਦੀ ਗਿਣਤੀ ‘ਚ ਕਮੀ ਰੁਕ ਸਕਦੀ ਹੈ