ਸ੍ਰੀਨਗਰ। ਕਸ਼ਮੀਰ ਘਾਟੀ ‘ਚ ਪਿਛਲੇ ਕੁਝ ਦਿਨਾਂ ਤੋ ਜਾਰੀ ਹਿੰਸਾ ਦਰਮਿਆਨ ਹਾਲਤ ਦਾ ਜਾਇਜਾ ਲੈਣ ਇੱਥੇ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅਗਲੇ ਦੋ ਤੋਂ ਚਾਰ ਦਿਨਾਂ ‘ਚ ਪੇਲੇਟ ਦਾ ਬਦਲ ਤਲਾਸ਼ ਲਵੇਗੀ।
ਸ੍ਰੀ ਸਿੰਘ ਨੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਨਾਲ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਗਲੇ ਦੋ ਤੋਂ ਚਾਰ ਦਿਨਾਂ ‘ਚ ਅਸੀਂ ਪਲੇਟ ਗਨ ਦਾ ਬਦਲ ਪੇਸ਼ ਕਰਾਂਗੇ ਕਿਉਂਕਿ ਘੱਟ ਜਾਨ ਲੇਵਾ ਬਦਲ ਦੀ ਲੋੜ ਹੈ।