ਦੇਹਰਾਦੂਨ : ਡੇਂਗੂ ਦੇ ਮਾਮਲੇ ਵਧ ਕੇ 333 ‘ਤੇ ਪੁੱਜੇ, ਬੱਚੇ ਦੀ ਮੌਤ

ਦੇਹਰਾਦੂਨ। ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 333 ‘ਤੇ ਪੁੱਜਣ ਨਾਲ ਉੱਤਰਾਖੰਡ ਦੇ ਸਿਹਤ ਵਿਭਾਗ ‘ਚ ਭਾਜੜ ਪੈ ਗਈ ਹੈ। ਡੇਂਗੂ ਦੇ ਕਾਰਨ ਹਾਲੇ ਤੱਕ ਇੱਕ ਮੌਤ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧ ‘ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਮਾਰੀ ਨਾਲ ਨਜਿੱਠਣ ਲਈ ਸਾਰੀਆਂ ਸਹੂਲਤਾਂ ਮੌਜ਼ੂਦ ਹਨ ਤੇ ਸਾਰੇ ਮਰੀਜ਼ਾਂ ਨੂੰ ਉੱਚਿਤ ਇਲਾਜ ਦਿੱਤਾ ਜਾ ਰਿਹਾ ਹੈ।
ਦੇਹਰਾਦੂਨ ਦੇ ਮੁੱਖ ਮੈਡੀਕਲ ਅਧਿਕਾਰ ਡਾ ਵਾਈਐੱਸ ਥਪਲਿਆਲ ਨੇ ਇੱਥੇ ਦੱਸਿਆ ਕਿ ਸ਼ਹਿਰ ਦੇ ਲੱਖੀਬਾਗ ਇਲਾਕੇ ਦੇ ਰਹਿਣ ਵਾਲੇ ਦਸ ਸਾਲਾ ਰਾਜਾ ਦਾਸ ਦੀ ਬੀਤੇ 15 ਅਗਸਤ ਨੂੰ ਡੇਂਗੂ ਨਾਲ ਮੌਤ ਹੋ ਗਈ।