ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਦੇਸ਼ ‘ਚ ਖਾਦਾਂ ਦੇ ਖੋਜ ਤੇ ਵਿਕਾਸ ਨੂੰ Àਤੁਸ਼ਾਹ ਦੇਣ ਲਈ ਭਾਰਤੀ ਉਰਵਰਕ ਖੋਜ ਪਰਿਸ਼ਦ (ਆਈਸੀਐੱਫਆਰ) ਦੀ ਸਥਾਪਨਾ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਅਨੰਤ ਕੁਮਾਰ ਨੇ ਅੱਜ ਇੱਥੇ ਸੂਬਿਆਂ ਦੇ ਸਕੱਤਰਾਂ ਤੇ ਨਿਰਦੇਸ਼ਕਾਂ ਦੇ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਭਵਿੱਖ ਦੀ ਲੋੜਾਂ ਨੂੰ ਵੇਖਦਿਆਂ ਰਸਾਇਣਕ ਤੇ ਜੈਵਿਕ ਖਾਦਾਂ ‘ਤੇ ਖੋਜ ਨੂੰ ਉਤਸ਼ਾਹ ਦੇਣਾ ਚਾਹੁੰਦਾ ਹੈ।