ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ

ਏਜੰਸੀ ਨਵੀਂ ਦਿੱਲੀ,
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਦੋ ਜਹਾਜ਼ ਇੱਕ ਹੀ ਰਨਵੇ ‘ਤੇ ਆ ਗਏ ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਇੰਡੀਗੋ ਦਾ ਇੱਕ ਜਹਾਜ਼ ਰਨਵੇ ਨੰਬਰ 27 ‘ਤੇ ਉੱਤਰ ਰਿਹਾ ਸੀ ਰਨਵੇ  27 ਜਾ ਕੇ ਰਨਵੇ 28 ‘ਚ ਮਿਲਦਾ ਹੈ ਉਸੇ ਸਮੇਂ ਏਅਰ ਇੰਡੀਆ ਦਾ ਇੱਕ ਜਹਾਜ਼ ਰਨਵੇ ਨੰਬਰ 28 ਤੋਂ ਉਡਾਨ ਭਰਨ ਦੀ ਤਿਆਰੀ ‘ਚ ਸੀ
ਹਾਲਾਂਕਿ, ਏਟੀਸੀ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਤੁਰੰਤ ਉਡਾਨ ਭਰਨ ਤੋਂ ਰੋਕ ਕੇ ਉਸ ਨੂੰ ‘ਬੇ’ ‘ਚ ਵਾਪਸ ਆਉਣ ਲਈ ਕਿਹਾ ਤੇ ਇਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ