ਦਿੱਲੀ ਸਰਕਾਰ ਸਿੰਧੂ ਤੇ ਸਾਕਸ਼ੀ ਨੂੰ ਕਰੇਗੀ ਸਨਮਾਨਿਤ

ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਰੀਓ ਓਲੰਪਿਕ ‘ਚ ਰਜਤ ਤਮਗਾ ਵਿਜੇਤਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੇ ਦੋ ਕਰੋੜ ਰੁਪਏ ਤੇ ਕੁਸ਼ਤੀ ‘ਚ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਇੱਕ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦੇਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਾਕਸ਼ੀ ਮਲਿਕ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਸ੍ਰੀ ਸਿਸੋਦੀਆ ਨੇ ਸਾਕਸ਼ੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।