ਦਿੱਲੀ ਵਿਧਾਨ ਸਭਾ ‘ਚ ਕਪਿਲ ਨਾਲ ਹੱਥੋ-ਪਾਈ

ਏਜੰਸੀ ਨਵੀਂ ਦਿੱਲੀ,
ਦਿੱਲੀ ਵਿਧਾਨ ਸਭਾ ਵਿੱਚ ਅੱਜ ਆਪ ਵਿਧਾਇਕਾਂ ਨੇ ਪਾਰਟੀ ‘ਚੋਂ ਬਰਖਾਸਤ ਆਗੂ ਕਪਿਲ ਮਿਸ਼ਰਾ ਨਾਲ ਹੱਥੋ ਪਾਈ ਕੀਤੀ  ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਲਾਏ ਲਗਾਤਾਰ ਦੋਸ਼ਾਂ ਕਾਰਨ ਗੁੱਸੇ ਵਿੱਚ ਆਏ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਕਪਿਲ ਨੂੰ ਫੜ ਲਿਆ ਕਪਿਲ ਨੂੰ ਮਾਰਸ਼ਲਾਂ ਵੱਲੋਂ ਜ਼ਬਰਨ ਸਦਨ ‘ਚੋਂ ਬਾਹਰ ਕਰ ਦਿੱਤਾ ਗਿਆ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ  5 ਮਿੰਟ ਦਾ ਸਮਾਂ ਮੰਗਿਆ ਸੀ ਉਨ੍ਹਾਂ ਅਰਵਿੰਦ ਕੇਜਰੀਵਾਲ ਤੇ ਸਤੇਂਦਰ ਜੈਨ ਦੇ ਘਪਲਿਆਂ ‘ਤੇ ਰਾਮਲੀਲ੍ਹਾ ਮੈਦਾਨ ਵਿੱਚ ਖੁੱਲ੍ਹਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਸੀ ਕਪਿਲ ਨੇ ਦੋਸ਼ ਲਾਇਆ ਕਿ ਮਦਨ ਲਾਲ ਤੇ
ਅਮਾਨਤੁੱਲ੍ਹਾ ਖਾਨ ਵਰਗੇ ਵਿਧਾਇਕਾਂ ਨੇ ਉਨ੍ਹਾਂ ਦੀ ਲੱਤਾਂ ਤੇ ਮੁੱਕਿਆਂ ਨਾਲ ਕੁੱਟ ਮਾਰ ਕੀਤੀ ਕਪਿਲ ਨੇ ਕਿਹਾ ਕਿ ਸਦਨ ਦੀ ਕਾਰਵਾਈ ਦਾ ਵਿਜੁਅਲ ਚੈੱਕ ਕਰਨ ‘ਤੇ ਪਤਾ ਲੱਗੇਗਾ ਕਿ ਮਨੀਸ਼ ਸਿਸੋਦੀਆ ਦੇ ਇਸ਼ਾਰੇ ‘ਤੇ ਉਨ੍ਹਾਂ ਨਾਲ ਕੁੱਟ ਮਾਰ ਕੀਤੀ ਗਈ  ਕਪਿਲ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਕੇਜਰੀਵਾਲ ਹੱਸ ਰਹੇ ਸਨ