ਦਿੱਲੀ : ਬੇਕਰੀ ‘ਚ ਧਮਾਕਾ, 3 ਮਰੇ, 4 ਜ਼ਖਮੀ

ਨਵੀਂ ਦਿੱਲੀ। ਦਿੱਲੀ ਦੀ ਇੱਕ ਬੇਕਰੀ ‘ਚ ਅੱਜ ਧਮਾਕੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਇਹ ਘਟਨਾ ਦਿੱਲੀ ਦੇ ਖੁਰੇਜੀ ‘ਚ ਹੋਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਮੰਜਿਲ਼ਾ ਬੇਕਰੀ ਦੇ ਓਵਨ ‘ਚ ਸਵੇਰੇ 5:15 ਵਜੇ ਧਮਾਕਾ ਹੋਣ ਦੀ ਖ਼ਬਰ ਮਿਲੀ। ਉਸ ਸਮੇਂ ਬੇਕਰੀ ‘ਚ 20 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ।