ਦਿੱਲੀ ਅਧਿਕਾਰਾਂ ਦੀ ਲੜਾਈ, ਆਪ ਦੀ ਪਟੀਸ਼ਨ ‘ਤੇ ਸੁਣਵਾਈ ਟਲੀ

ਨਵੀਂ ਦਿੱਲੀ। ਆਮ ਆਦਮੀ ਪਾਰਟੀ ਨੇ ਅੱਜ ਸੁਪਰੀਮ ਕੋਰਟ ਨੂੰ ਜਾਣੂੰ ਕਰਵਾਇਆ ਕਿ ਉਹ ਦਿੱਲੀ ਹਾਈਕੋਰਟ ਦੇ ਕੱਲ੍ਹ ਦੇ ਫ਼ੈਸਲੇ ਖਿਲਾਫ਼ ਇੱਕ ਹਫ਼ਤੇ ਦੇ ਅੰਦਰ ਵਿਸ਼ੇਸ਼ ਆਗਿਆ ਪਟੀਸ਼ਨ (ਐੱਸਐੱਲਪੀ) ਦਾਇਰ ਕਰੇਗੀ। ਇਸ ਦੇ ਨਾਲ ਹੀ ਅਦਾਲਤ ਨੇ ਅਧਿਕਾਰਾਂ ਦੀ ਲੜਾਈ ਨਾਲ ਸਬੰਧਿਤ ਆਪ ਦੀ ਪਹਿਲਾਂ ਤੋਂ ਦਾਇਰ ਪਟੀਸ਼ਨ ਦੀ ਸੁਣਵਾਈ 29 ਅਗਸਤ ਤੱਕ ਮੁਲਤਵੀ ਕਰ ਦਿੱਤੀ।
ਅਧਿਕਾਰਾਂ ਦੀ ਲੜਾਈ ਨੂੰ ਲੈ ਕੇ ਆਪ ਸਰਕਾਰ ਦਾ ਇੱਕ ਦੀਵਾਨੀ ਮਾਮਲਾ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਐੱਨ ਵੀ ਰਮਣ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਇਆ, ਉਸ ਨੇ ਕਿਹਾ ਕਿ ਹੁਣ ਕੇਜਰੀਵਾਲ ਸਰਕਾਰ  ਇਸ ਦੀਵਾਨੀ ਮੁਕੱਦਮੇ ਦੀ ਸੁਣਵਾਈ ਦੇ ਬਿਨਾਂ ਹਾਈਕੋਰਟ ਦੇ ਫ਼ੈਸਲੇ ਖਿਲਾਫ਼ ਐੱਸਐਲਪੀ ਦਾਇਰ ਕਰਨੀ ਚਾਹੀਦੀ ਹੈ।