ਏਜੰਸੀ
ਨਵੀਂ ਦਿੱਲੀ, ਦੇਸ਼ ‘ਚ ਦਸ ਰੁਪਏ ਦੇ ਵੱਖ-ਵੱਖ ਪ੍ਰਕਾਰ ਦੇ ਸਿੱਕਿਆਂ ‘ਤੇ ਜਨਤਾ ਦਰਮਿਆਨ ਭੁਲੇਖੇ ਦੀ ਸਥਿੱਤੀ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਿੱਕਾ ਗੈਰ ਕਾਨੂੰਨੀ ਨਹੀਂ ਹੈ ਤੇ ਸਾਰੇ ਸਿੱਕੇ ਚਲਣ ‘ਚ ਹਨ ਇਹ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਵੱਖ-ਵੱਖ ਡਿਜ਼ਾਈਨਾਂ ਦੇ ਸਿੱਕੇ ਹਨ ਬੈਂਕ ਦਾ ਕਹਿਣਾ ਹੈ ਕਿ ਸ਼ੇਰਾਂ ਦੀ ਫੋਟੋ ਵਾਲਾ ਸਿੱਕਾ, ਸੰਸਦ ਦੀ ਤਸਵੀਰ ਵਾਲਾ ਸਿੱਕਾ, ਵਿਚਾਲੇ ਸੰਖਿਆ ‘ਚ 10 ਲਿਖਿਆ ਹੋਇਆ ਸਿੱਕਾ, ਹੋਮੀ ਭਾਭਾ ਦੀ ਤਸਵੀਰ ਵਾਲਾ ਸਿੱਕਾ, ਮਹਾਤਮਾ ਗਾਂਧੀ ਦੀ ਤਸਵੀਰ ਵਾਲਾ ਸਿੱਕਾ ਸਮੇਤ ਹੋਰ ਸਾਰੇ ਸਿੱਕੇ ਕਾਨੂੰਨੀ ਹਨ ਕੇਂਦਰੀ ਬੈਂਕ ਅਨੁਸਾਰ ਇਨ੍ਹਾਂ ਸਿੱਕਿਆਂ ਨੂੰ ਵੱਖ-ਵੱਖ ਵਿਸ਼ੇਸ਼ ਮੌਕਿਆਂ ‘ਤੇ ਜਾਰੀ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਦਸ ਰੁਪਏ ਦੇ ਸਿੱਕਿਆਂ ਦੇ ਲੈਣ-ਦੇਣ ਨੂੰ ਲੈ ਕੇ ਲੋਕਾਂ ਦਰਮਿਆਨ ਅਕਸਰ ਵਿਵਾਦ ਖੜਾ ਹੋ ਜਾਂਦਾ ਹੈ ਜ਼ਿਆਦਾਤਰ ਵਿਅਕਤੀਆਂ ਦਾ ਕਹਿਣਾ ਹੈ ਕਿ ਦਸ ਪੱਤੀ ਵਾਲਾ ਉਹੀ ਸਿੱਕਾ ਸਹੀ ਹੈ ਜਿਸ ‘ਚ 10 ਦਾ ਅੰਕ ਹੇਠਾਂ ਵੱਲ ਲਿਖਿਆ ਹੈ ਤੇ ਦੂਜੇ ਪਾਸੇ ਸ਼ੇਰ ਦਾ ਅਸ਼ੋਕ ਸਤੰਭ ਅੰਕਿਤ ਹੈ ਕੇਂਦਰੀ ਬੈਂਕ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਗੱਲਬਾਤ ‘ਚ ਸਪੱਸ਼ਟ ਕੀਤਾ ਹੈ ਕਿ ਦਸ ਰੁਪਏ ਦੇ ਸਾਰੇ ਸਿੱਕੇ ਸਹੀ ਹਨ ਕਾਰਪੋਰੇਟ ਮਾਮਲਿਆਂ ਦੇ ਵਕੀਲ ਸ਼ੁਜਾ ਜ਼ਮੀਰ ਨੇ ਕਿਹਾ ਕਿ ‘ਭਾਰਤ ਦੀ ਵੈਧ ਮੁਦਰਾ ਨੂੰ ਲੈਣ ਤੋਂ ਨਾਂਹ ਕਰਨ ‘ਤੇ ਰਾਜਦ੍ਰੋਹ ਦਾ ਮਾਮਲਾ ਬਣਾ ਹੈ ਤੇ ਜੋ ਅਜਿਹਾ ਕਰਦਾ ਹੈ ਉਸਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 124 (1) ਤਹਿਤ ਮਾਮਲਾ ਦਰਜ ਹੋ ਸਕਦਾ ਹੈ, ਕਿਉਂਕਿ ਮੁਦਰਾ ‘ਤੇ ਭਾਰਤ ਸਰਕਾਰ ਵਚਨ ਦਿੰਦੀ ਹੈ ਇਸਨੂੰ ਲੈਣ ਤੋਂ ਇਨਕਾਰ ਕਰਨਾ ਰਾਜਦ੍ਰੋਹ ਹੈ