ਦਰਦਨਾਕ : 50 ਕੁੱਤਿਆਂ ਨੇ ਬਜ਼ੁਰਗ ਮਹਿਲਾ ਨੂੰ ਜਿੰਦਾ ਖਾਧਾ

ਤਿਰੂਅਨੰਤਪੁਰਮ। ਕੇਰਲ ਦੀ ਰਾਜਧਾਨੀ ਤਿਰੂਅਨੰਤਪੁਰਮ ਤੋਂ ਇੱਕ ਬੇਹੱਦ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਕ ਬਜ਼ੁਰਗ ਮਹਿਲਾ ‘ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿਤਾ ਤੇ ਉਸ ਨੂੰ ਜਿੰਦਾ ਨੂੰ ਨੋਚ-ਨੋਚ ਕੇ ਖਾ ਗਏ। ਸੂਬਾ ਸਕੱਤਰੇਤ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ‘ਤੇ ਸ਼ੁੱਕਰਵਾਰ ਦੀ ਰਾਤ ਇੱਕ 65 ਸਾਲਾ ਮਹਿਲਾ ‘ਤੇ ਲਗਭਗ 5 ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ।
ਇਸ ਬਾਰੇ ਪਤਾ ਲੱਗਣ ‘ਤੇ ਸਥਾਨਕ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਅ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।