ਦਰਜਾ ਚਾਰ ਕਰਮਚਾਰੀਆਂ ਨੇ ਕੇਂਦਰ ਦੇ ਸਕੇਲ ਕੀਤੇ ਰੱਦ

ਕਿਹਾ : 14 ਤੇ 15 ਅਗਸਤ ਨੂੰ ਸਾੜੀਆਂ ਜਾਣਗੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਮੋਹਾਲੀ (ਸੱਚ ਕਹੂੰ ਨਿਊਜ਼) ਕੇਂਦਰ  ਸਰਕਾਰ ਵੱਲੋਂ ਕਲਾਸ-ਫੌਰ ਮੁਲਾਜ਼ਮਾਂ ਦੇ ਸਕੇਲਾਂ ਤੋਂ ਬਗੈਰ ਜਾਰੀ ਕੀਤੇ ਮੁਲਾਜ਼ਮਾਂ ਦੇ ਤਨਖਾਹ ਸਕੇਲ ਕੇਂਦਰੀ ਮੁਲਾਜ਼ਮ ਜਥੇਬੰਦੀਆਂ ਨੇ ਰੱਦ ਕਰ ਦਿੱਤੇ ਹਨ। ਕਲਾਸ-ਫੌਰ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਜਾਰੀ ਹੋਏ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ‘ਤੇ ਰੱਖ ਕੇ 14 ਅਗਸਤ ਨੂੰ ਪੰਜਾਬ ਦੇ ਸਾਰੇ ਜਿਲਾ ਮੁਕਾਮਾਂ ਤੇ ਵੱਡੀਆਂ ਰੈਲੀਆਂ ਕਰਕੇ ਸੜਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਐਲਾਨ ਅੱਜ ਇੱਥੇ ਕਲਾਸ-ਫੌਰ ਇੰਪਲਾਈਜ਼ ਯੂਨੀਅਨ ਅਤੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਹੋਰ ਆਗੂਆਂ ਨੇ ਕੀਤਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਜਿਲਾ ਸਦਰ ਮੁਕਾਮਾਂ ਤੇ ਇਸ ਦੀ ਤਿਆਰੀ ਵਿੱਚ 9 ਅਤੇ 10 ਅਗਸਤ ਨੂੰ ਜਿਲਾ ਪੱਧਰੀ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਰਿਹਾ ਕਿ 14 ਅਤੇ 15 ਅਗਸਤ ਨੂੰ ਜਿਲਾ ਸਦਰ ਮੁਕਾਮਾਂ ਤੇ ਜ਼ੋਰਦਾਰ ਰੈਲੀਆਂ ਕਰਕੇ ਇਨਾਂ ਗੁਲਾਮੀ ਲਾਗੂ ਕਰਨ ਵਾਲੀਆਂ ਸਰਕਾਰਾਂ ਦੀਆਂ ਅਰਥੀਆਂ ਤੇ ਰੱਖ ਕੇ ਕੇਂਦਰ ਦੇ ਸਕੇਲਾਂ ਦਾ ਨੋਟੀਫਿਕੇਸ਼ਨ ਸਾੜਿਆ ਜਾਵੇਗਾ ਅਤੇ ਝੰਡਾ ਲਹਿਰਾਉਣ ਆਉਣ ਵਾਲੇ ਮੰਤਰੀਆਂ ਨੂੰ ਨੋਟਿਸ ਭੇਜ ਦਿੱਤੇ ਗਏ ਹਨ ਕਿ ਗੁਲਾਮੀ ਦਾ ਰਾਜ ਸਥਾਪਤ ਕਰਨ ਵਾਲੇ ਮੰਤਰੀਆਂ ਨੂੰ ਆਜ਼ਾਦੀ ਦਾ ਝੰਡਾ ਲਹਿਰਾਉਣ ਦਾ ਅਧਿਕਾਰ ਨਹੀਂ ਹੈ। ਇਸ ਕਰਕੇ 14 ਅਤੇ 15 ਅਗਸਤ ਨੂੰ ਇਨਾਂ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ।