ਭਾਰਤੀ ਟੀਮ ਨੇ ਕੰਬੋਡੀਆ ਨੂੰ 226-221 ਨਾਲ ਹਰਾ ਕੇ ਜਿੱਤ ਹਾਸਲ ਕੀਤੀ
ਇਸ ਤੋਂ ਪਹਿਲਾਂ ਅਮਰੀਕਾ ਨੂੰ 232-230 ਦੇ ਨਜ਼ਦੀਕੀ ਫ਼ਰਕ ਨਾਲ ਹਰਾਇਆ
ਏਜੰਸੀ
ਨਵੀਂ ਦਿੱਲੀ,
ਅਭਿਸ਼ੇਕ ਵਰਮਾ, ਚਿੰਨਾ ਰਾਜੂ ਸ੍ਰੀਧਰ ਅਤੇ ਅਮਨਜੀਤ ਸਿੰਘ ਦੀ ਤਿਕੜੀ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਚੀਨ ਦੇ ਸ਼ੰਘਾਈ ‘ਚ ਚੱਲ ਰਹੇ ਤੀਰਅੰਦਾਜੀ ਵਿਸ਼ਵ ਕੱਪ ਗੇੜ-ਇੱਕ ‘ਚ ਪੁਰਸ਼ਾਂ ਦੀ ਕੰਪਾਊਂਡ ਟੀਮ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂਅ ਕਰ ਲਿਆ ਹੈ ਭਾਰਤੀ ਕੰਪਾਊਂਡ ਟੀਮ ਨੇ ਕੰਬੋਡੀਆ ਨੂੰ ਫਾਈਨਲ ‘ਚ 226-221 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਅਮਰੀਕਾ ਨੂੰ 232-230 ਦੇ ਨਜ਼ਦੀਕੀ ਫਰਕ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਖਿਡਾਰੀਆਂ ਨੇ ਓਪਨਿੰਗ ਸੈੱਟ ‘ਚ 58-57 ਦਾ ਬੇਹੱਦ ਮਾਮੂਲੀ ਵਾਧਾ ਦਰਜ ਕਰਕੇ ਜਿੱਤ ਦਰਜ ਕੀਤੀ ਸੀ ਪਰ ਬਾਕੀ ਦੇ ਤਿੰਨਾਂ ਸੈੱਟਾਂ ‘ਚ ਉਨ੍ਹਾਂ ਨੇ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ ਕੰਬੋਡੀਆ ਦੇ ਕੈਮਿਲੋ ਆਂਦ੍ਰੇਸ ਕਾਰਡੋਨਾ, ਜੋਸ ਕਾਰਲੋਸ ਓਸੀਪਨਾ ਅਤੇ ਡੇਨੀਅਲ ਮੁਨੋਜ ਦੀ ਤਿਕੜੀ ਨੇ ਤੀਜੇ ਸੈੱਟ ਨੂੰ ਸਗੋਂ 52-52 ਨਾਲ ਟਾਈ ਕਰਵਾ ਦਿੱਤਾ ਪਰ ਭਾਰਤੀਆਂ ਨੇ ਫਿਰ ਵਿਰੋਧੀ ਟੀਮ ਨੂੰ ਵਾਪਸੀ ਨਹੀਂ ਕਰਨ ਦਿੱਤੀ ਅਤੇ ਜਿੱਤ ਆਪਣੇ ਨਾਂਅ ਕਰ ਲਈ ਮਿਸ਼ਰਤ ਡਬਲ ‘ਚ ਅਭਿਸ਼ੇਕ ਨੇ ਜਅੋਤੀ ਸੁਰੇਖਾ ਨਾਲ ਮਿਕਸਡ ਪੇਅਰ ਮੁਕਾਬਲੇ ਦੇ ਕਾਂਸੀ ਤਮਗੇ ਮੁਕਾਬਲੇ ‘ਚ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਕੋਲ ਭਾਰਤ ਨੂੰ ਇੱਕ ਹੋਰ ਤਮਗਾ ਦਿਵਾਉਣ ਦਾ ਮੌਕਾ ਸੀ ਪਰ ਭਾਰਤੀ ਜੋੜੀ ਇਹ ਮੁਕਾਬਲਾ ਅਮਰੀਕਾ ਦੀ ਜੇਮੀ ਵਾਨ ਨਾਟਾ ਅਤੇ ਰੀਓ ਵਿਲਡੇ ਦੀ ਜੋੜੀ ਤੋਂ ਗੁਆ ਬੈਠੀ ਵਿਸ਼ਵ ‘ਚ 14ਵੀਂ ਰੈਂਕਿੰਗ ਦੀ ਭਾਰਤੀ ਮਿਸ਼ਰਤ ਟੀਮ ਨੂੰ ਇਸ ਮੈਚ ‘ਚ ਅੱਠਵੀਂ ਰੈਂÎਕਿੰਗ ਦੀ ਅਮਰੀਕੀ ਟੀਮ ਦੇ ਹੱਥੋਂ 151-153 ਨਾਲ ਹਾਰ ਝੱਲਣੀ ਪਈ ਉੱਥੇ ਇਸ ਨਾਲ ਪਹਿਲੇ ਰਿਕਰਵ ਦੀ ਮਿਕਸਡ ਮੁਕਾਬਲੇ ‘ਚ ਅਤਾਨੁ ਦਾਸ ਅਤੇ ਦੀਪਿਕਾ ਕੁਮਾਰੀ ਦੀ ਜੋੜੀ ਰੂਸ ਦੀ ਜੋੜੀ ਤੋਂ ਕੁਆਰਟਰ ਫਾਈਨਲ ‘ਚ ਹੀ ਹਾਰ ਗਈ ਪੁਰਸ਼ ਰਿਕਰਵ ਟੀਮ ਕੁਆਰਟਰ ਫਾਈਨਲ ‘ਚ ਰੂਸ ਤੋਂ ਅਤੇ ਮਹਿਲਾ ਟੀਮ ਪਹਿਲੇ ਰਾਊਂਡ ‘ਚ ਅਮਰੀਕਾ ਤੋਂ ਹਾਰ ਗਈ ਸੀ