ਟੀਕਾ ਲਾਉਣ ਲਈ ਨਰਸ ਨੇ ਮੰਗੀ ਰਿਸ਼ਵਤ, ਬੱਚੇ ਦੀ ਮੌਤ

ਬਹਰਾਈਚ (ਉੱਤਰ ਪ੍ਰਦੇਸ਼)। ਯੂਪੀ ਦੇ ਬਹਰਾਈਚ ‘ਚ ਹਸਪਤਾਲ ‘ਚ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਬਹਰਾਈਚ ਦੇ ਜ਼ਿਲ੍ਹਾ ਹਸਪਤਾਲ ‘ਚ 10 ਮਹੀਨਿਆਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਜੇਕ ਬੱਚੇ ਨੂੰ ਸਹੀ ਸਮੇਂ ‘ਤੇ  ਟੀਚਾ ਲਾ ਦਿੱਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਨਾਲ ਹੀ ਰਿਸ਼ਵਤ ਨਾ ਦੇਣ ‘ਤੇ ਇਲਾਜ ‘ਚ ਦੇਰੀ ਦਾ ਦੋਸ਼ ਲਾਇਆ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਸਟਾਫ਼ ਨੇ ਉਨ੍ਹਾਂ ਤੋਂ ਰਿਸ਼ਵਤ ਮੰਗੀ ਸੀ। ਬੱਚੇ ਦੀ ਮਾਂ ਸੁਮਿੱਤਰਾ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਜਾਂਦੀ ਜੇਕਰ ਨਰਸ ਨੇ ਉਸ ਨੂੰ ਸਹੀ ਸਮੇਂ ‘ਤੇ ਟੀਕਾ ਲਾਇਆ ਹੁੰਦਾ।
ਬੱਚੇ ਦੀ ਮਾਂ ਨੇ ਦੱਸਿਆ ਕਿ ਡਾਕਟਰ ਨ ੇਜਾਂਚ ਤੋਂ ਬਾਅਦ ਬੱਚਿਆਂ ਨੂੰ ਬੁਖ਼ਾਰ ਤੇ ਕਮਜ਼ੋਰੀ ਦੀ ਸ਼ਿਕਾਇਤ ਦੱਸੀ ਸੀ, ਜਿਸ ਦੇ ਬਾਦਗ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਗਜੀ ਪ੍ਰਕਿਰਿਆ ਪੂਰੀ ਕਰਨ ਲਈ ਨਰਸ ਨੇ ਉਨ੍ਹਾਂ ਤੋਂ ਪੈਸੇ ਮੰਗੇ। ਉਸ ਤੋਂ ਬਾਅਦ ਸਪੀਕਰ ਨੇ ਚਿਲਡ੍ਰੇਨ ਵਾਰਡ ‘ਚ ਬੈੱਡ ਅਲਾਟ ਕਰਨ ਲਈ ਰਿਸ਼ਵਤ ਮੰਗੀ ਸੀ।