‘ਟਿਕਟ ਟੂ ਫਾਈਨਲ’ ਲਈ ਲੜਨਗੇ ਮੁੰਬਈ-ਕੋਲਕਾਤਾ

ਕੁਆਲੀਫਾਇਰ-2 ਲਈ ਆਪਸ ‘ਚ ਭਿੜਨਗੇ ਮੁੰਬਈ ਇੰਡੀਅੰਜ਼ ਤੇ ਕੋਲਕਾਤਾ ਨਾਈਟਰਾਈਡਰਜ਼

ਏਜੰਸੀ
ਬੰਗਲੌਰ, 18 ਮਈ
ਆਈਪੀਐੱਲ-10 ਦੇ ਚੈਂਪੀਅਨ ਬਣਨ ਦੀ ਜੰਗ ਹੁਣ ਤੇਜ਼ ਹੋ ਗਈ ਹੈ ਅਤੇ ਖਿਤਾਬ ਤੋਂ ਕੁਝ ਕਦਮ ਦੂਰ ਮੁੰਬਈ ਇੰਡੀਅੰਜ਼ ਅਤੇ ਕੋਲਕਾਤਾ ਨਾਈਟਰਾਈਡਰਜ਼ ਦੀਆਂ ਟੀਮਾਂ ਟੀ-20 ਲੀਗ ਦੇ ਕੁਆਲੀਫਾਇਰ-2 ‘ਚ ਸ਼ੁੱਕਰਵਾਰ ਨੂੰ ਫਾਈਨਲ ਮੁਕਾਬਲੇ ਦਾ ਟਿਕਟ ਕਟਾਉਣ ਲਈ ਭਿੜਨਗੀਆਂ
ਕੋਲਕਾਤਾ ਨੇ ਐਲੀਮੀਨੇਟਰ ਮੁਕਾਬਲੇ ‘ਚ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੂੰ ਡਕਵਰਥ ਲੁਈਸ ਨਿਯਮ ਦੇ ਅਧਾਰ ‘ਤੇ ਸੱਤ ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ‘ਚ ਜਗ੍ਹਾ ਬਣਾਈ ਹੈ ਜਦੋਂ ਕਿ ਦੋ ਵਾਰ ਦੀ ਚੈਂਪੀਅਨ ਅਤੇ ਲੀਗ ਗੇੜ ‘ਚ ਸੂਚੀ ‘ਚ ਚੋਟੀ ‘ਤੇ ਰਹੀ ਮੁੰਬਈ ਆਪਣੇ ਪਹਿਲੇ ਕੁਆਲੀਫਾਇਰ ‘ਚ ਰਾਈਜਿੰਗ ਪੂਨੇ ਸੁਪਰਜਾਇੰਟਸ ਤੋਂ ਹਾਰ ਗਈ ਸੀ ਗੌਤਮ ਗੰਭੀਰ ਦੀ ਕਪਤਾਨੀ ਵਾਲੀ ਕੇਕੇਆਰ ਜਿੱਥੇ ਖਿਤਾਬੀ ਹੈਟ੍ਰਿਕ ਦਾ ਸੁਫ਼ਨਾ ਵੇਖ ਰਹੀ ਹੈ ਤਾਂ ਮੁੰਬਈ ਵੀ ਦੋ ਵਾਰ ਦੀ ਚੈਂਪੀਅਨ ਹੈ ਅਤੇ ਉਸ ਦੇ ਕਪਤਾਨ ਰੋਹਿਤ ਸ਼ਰਮਾ ‘ਸਟਾਰ ਵਾਲੀ’ ਇਸ ਟੀਮ ਨੂੰ ਆਪਣੀ ਅਗਵਾਈ ‘ਚ ਤੀਜੀ ਵਾਰ ਖਿਤਾਬ ਦਿਵਾਉਣ ਦਾ ਟੀਚਾ ਲੈ ਕੇ ਚੱਲ ਰਹੇ ਹਨ ਮੁੰਬਈ ਨੇ 2013 ਅਤੇ 2015 ‘ਚ ਖਿਤਾਬ ਜਿੱਤੇ ਹਨ ਤਾਂ ਕੋਲਕਾਤਾ ਨੇ 2012 ਅਤੇ 2014 ‘ਚ ਖਿਤਾਬ ਜਿੱਤੇ ਹਨ ਇਸ ਗੱਲ ‘ਚ ਕੋਈ ਦੋ ਰਾਏ ਨਹੀਂ ਹੈ ਕਿ ਦੋ-ਦੋ ਵਾਰ ਦੀਆਂ ਇਨ੍ਹਾਂ ਚੈਂਪੀਅਨ ਟੀਮਾਂ ਦਰਮਿਆਨ ‘ਟਿਕਟ ਟੂ ਫਾਈਨਲ’ ਲਈ ਬਰਾਬਰ ਦੀ ਟੱਕਰ ਹੋਵੇਗੀ ਸਗੋਂ ਮੌਜ਼ੂਦਾ ਟੂਰਨਾਮੈਂਟ ਨੂੰ ਵੇਖੀਏ ਤਾਂ ਮੁੰਬਈ ਨੇ ਦੋਵੇਂ ਵਾਰ ਕੋਲਕਾਤਾ ਨੂੰ ਹਰਾਇਆ ਹੈ ਰੋਹਿਤ ਦੀ ਟੀਮ ਨੇ ਆਪਣੇ ਘਰੇਲੂ ਵਾਨਖੇੜੇ ਸਟੇਡੀਅਮ ‘ਤੇ ਪਹਿਲੇ ਮੁਕਾਬਲੇ ‘ਚ ਕੇਕੇਆਰ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ ਤਾਂ ਲੀਗ ਦੇ ਦੂਜੇ ਮੈਚ ‘ਚ ਉਸ ਨੇ ਕੋਲਕਾਤਾ ਨੂੰ ਉਸ ਦੇ ਘਰੇਲੂ ਈਡਨ ਗਾਰਡਨ ਮੈਦਾਨ ‘ਤੇ ਰੋਮਾਂਚਕ ਅੰਦਾਜ਼ ‘ਚ ਨੌਂ ਦੌੜਾਂ ਨਾਲ ਹਰਾਇਆ ਸੀ ਕੇਕੇਆਰ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਮਹੱਤਵਪੂਰਨ ਮੁਕਾਬਲੇ ‘ਚ ਮੁੰਬਈ ਖਿਲਾਫ ਕੀਤੀਆਂ ਗਈਆਂ ਆਪਣੀਆਂ ਗਲਤੀਆਂ ਨੂੰ ਦੁਹਰਾਉਣ ਨਾ ਟੀਮ ਜਦੋਂ ਆਪਣੇ ਪਿਛਲੇ ਦੋਵੇਂ ਮੈਚ ਮੁੰਬਈ ਤੋਂ ਹਾਰ ਚੁੱਕੀ ਹੈ ਤਾਂ ਮਨੋਵਿਗਿਆਨਕ ਦਬਾਅ ਵੀ ਸੰਭਵ ਹੈ ਅਜਿਹੇ ‘ਚ ਟੀਮ ਦੇ ਚੋਟੀ ਦੇ ਸਕੋਰਰ ਗੌਤਮ ਗੰਭੀਰ ਅਤੇ ਬੱਲੇਬਾਜ਼ ਰਾਬਿਨ ਉਥੱਪਾ ‘ਤੇ ਸਾਰਿਆਂ ਦੀਆਂ ਨਿਗਾਹਾਂ ਰਹਿਣਗੀਆਂ