ਏਜੰਸੀ
ਵਾਸ਼ਿੰਗਟਨ,
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਪ੍ਰਸ਼ਾਸਨਿਕ ਅਹੁਦਿਆਂ ‘ਤੇ ਦੋ ਭਾਰਤੀ ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ ਉਨ੍ਹਾਂ ਦੀ ਨਾਮਜ਼ਦਗੀ ਕਾਪੀਰਾਈਟ, ਪੇਟੇਂਟ ਤੇ ਟ੍ਰੇਡਮਾਰਕ ਲਈ ਅਮਰੀਕੀ ਕਾਨੂੰਨ ਪਰਿਵਰਤਨ ਰਣਨੀਤੀ ਦਰਮਿਆਨ ਤਾਲਮੇਲ ਦੇ ਲਿਹਾਜ ਨਾਲ ਹੋਇਆ ਹੈ ਤੇ ਉਹ 75 ਫੀਸਦੀ ਸੰਘੀ ਨਿਯਮਾਂ ਨੂੰ ਖ਼ਤਮ ਕਰਨ ਦੀ ਉਨ੍ਹਾਂ ਦੀ ਯੋਜਨਾ ਨੂੰ ਵੀ ਦੇਖਣਗੇ ਪ੍ਰਮੁੱਖ ਭਾਰਤੀ ਅਮਰੀਕੀ ਵਿਸ਼ਾਲ ਅਮੀਨ ਨੂੰ ਬੌਧਿਕ ਸੰਪਦਾ ਪਰਿਵਰਤਨ ਸਮਨਵਯਕ ਵਜੋਂ ਨਾਮਜਦ ਕੀਤਾ ਗਿਆ ਹੈ ਜਦੋਂÎਕ ਨਿਓਮੀ ਰਾਓ ਨੂੰ ‘ਐਡੀਮੀਨੀਸਟ੍ਰੇਸ਼ਨ ਆਫ਼ ਦ ਆਫਿਸ ਆਫ਼ ਇੰਫਾਰਮੇਸ਼ਨ ਐਂਡ ਰੈਗੂਲੇਟਰੀ ਅਫੈਯਰਸ’ (ਓਆਈਆਰਏ) ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ ਜੇਕਰ ਸੀਨੇਟ ਤੋਂ ਅਮੀਨ ਦੇ ਨਾਂਅ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਡੈਨੀਅਲ ਮਾਰਟੀ ਦੀ ਵਜ੍ਹਾ ਲੈਣਗੇ ਅਮੀਨ ਵਰਤਮਾਨ ‘ਚ ‘ਸਦਨ ਦੀ ਨਿਆਂਇਕ ਕਮੇਟੀ’ ‘ਚ ਸੀਨੀਅਰ ਵਕੀਲ ਹਨ