ਸੱਚ ਕਹੂੰ ਨਿਊਜ
ਤਰਨਤਾਰਨ
ਸਰਹੱਦੀ ਪਿੰਡ ਛੀਨਾਂ ਬਿੱਧੀ ਚੰਦ ਵਿਖੇ ਧਾਰਮਿਕ ਅਸਥਾਨ ਦੇ ਲੰਗਰਾਂ ਲਈ ਨਹਿਰ ਤੋਂ ਭਰਿਆ ਟ੍ਰੈਕਟਰ ਟਰਾਲਾ ਪਲਟਨ ਨਾਲ 2 ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਕੁਝ ਦਿਨਾਂ ਤੱਕ ਮੇਲਾ ਮਨਾਇਆ ਜਾਣਾ ਸੀ ਜਿਸਦੇ ਲੰਗਰਾਂ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਨਹਿਰ ‘ਤੇ ਮੌਜੂਦ ਰੁੱਖਾਂ ਦੀ ਛਗਾਈ ਕਰਕੇ ਬਾਲਣ ਇਕੱਠਾ ਕਰਨ ਉਪਰੰਤ ਟ੍ਰੈਕਟਰ ਟਰਾਲੇ ਉਪਰ ਭਰ ਕਿ ਜਦੋਂ ਸੂਏ ਦਾ ਪੁਲ ਲੰਘਾਉਣ ਲੱਗੇ ਤਾਂ ਟਰਾਲਾ ਪਲਟ ਗਿਆ ਅਤੇ ਟਰਾਲੇ ਉੱਪਰ ਬੈਠੇ 4 ਨੌਜਵਾਨ ਹੇਠਾਂ ਦੱਬ ਗਏ 25 ਮਿੰਟ ਦੀ ਜੱਦੋ ਜਹਿਦ ਨਾਲ ਬਾਲਣ ਪਿੱਛੇ ਹਟਾਉਣ ‘ਤੇ 2 ਨੌਜਵਾਨ ਅਜੇਬੀਰ ਸਿੰਘ ਪੁੱਤਰ ਗੁਰਦੇਵ ਸਿੰਘ 22 ਅਤੇ ਅੰਗਰੇਜ ਸਿੰਘ ਪੁੱਤਰ ਗੁਲਜਾਰ ਸਿੰਘ 40 ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੁਰਬੀਰ ਸਿੰਘ ਪੁੱਤਰ ਦਵਿੰਦਰ ਸਿੰਘ, ਕਾਲੂ ਪੁੱਤਰ ਗੁਰਬਖਸ਼ ਸਿੰਘ ਜਖ਼ਮੀ ਹੋ ਗਏ। ਮ੍ਰਿਤਕ ਅਜੇਬੀਰ ਸਿੰਘ ਦਾ 20 ਦਿਨ ਬਾਅਦ ਵਿਆਹ ਸੀ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪਾਈ ਗਈ।