ਝੁੱਗੀ ਪੀੜਤਾਂ ਦੀ ਮੱਦਦ ਲਈ ਅੱਗੇ ਆਏ ਫਰਿਸ਼ਤੇ

ੱਗ ਨਾਲ ਸੜ ਕੇ ਸੁਆਹ ਹੋ ਗਈਆਂ ਸਨ 22 ਝੁੱਗੀਆਂ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਚੁੱਕਿਆ ਮੱਦਦ ਦਾ
ਕੁਲਵੰਤ ਕੋਟਲੀ
ਮੋਹਾਲੀ, 17 ਮਈ
ਸਥਾਨਕ ਉਦਯੋਗਿਕ ਖੇਤਰ ਫੇਜ਼ 8ਬੀ ‘ਚ ਸਥਿਤ ਊਧਮ ਸਿੰਘ ਕਾਲੋਨੀ ਵਿੱਚ ਬੀਤੇ ਦੇਰ ਰਾਤ ਅੱਗ ਲੱਗਣ ਕਾਰਨ 22 ਝੁੱਗੀਆਂ ਸੜਨ ਨਾਲ ਆਸਰੇ ਤੋਂ ਬੇਆਸਰਾ ਹੋਏ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅੱਗੇ ਆਏ ਘਟਨਾ ਦਾ ਪਤਾ ਲੱਗਣ ‘ਤੇ ਜਿੱਥੇ ਇਨ੍ਹਾਂ ਸੇਵਾਦਾਰਾਂ ਨੇ ਅੱਗ ਬੁਝਾਉਣ ਵਿੱਚ ਯੋਗਦਾਨ ਦਿੱਤਾ, ਉੱਥੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਅੱਜ ਸਵੇਰੇ 6 ਵਜੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਵੱਡੀ ਗਿਣਤੀ ਦੇ ਸੰਗਤ ਨੇ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਲਈ ਉਥੇ ਹੀ ਚਾਹ ਬਣਾਕੇ ਚਾਹ ਤੇ ਬਰੈੱਡ ਦਾ ਲੰਗਰ ਲਾਇਆ। ਇਸ ਮੌਕੇ ਕਲਾਥ ਬੈਂਕ ਵਿੱਚੋਂ ਪੀੜਤ 22 ਪਰਿਵਾਰਾਂ ਦੇ ਮੈਂਬਰਾਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਪਹਿਣਨ ਲਈ ਕੱਪੜੇ ਵੰਡੇ ਗਏ। ਇਸ ਮੌਕੇ ਪੀੜਤ ਪਰਿਵਾਰਾਂ ਨੇ ਦੁਖ ਦੇ ਸਮੇਂ ਉਨ੍ਹਾਂ ਦੀ ਮੱਦਦ ਦੇ ਲਈ ਅੱਗੇ ਆਉਣ ਵਾਸਤੇ ਸਾਧ-ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਬਲਾਕ ਭੰਗੀਦਾਸ ਕੁਲਵੰਤ ਸਿੰਘ ਇੰਸਾਂ, 15 ਮੈਂਬਰ ਤਿਲਕ ਰਾਜ, ਨਰੇਸ਼ ਸੁਖਚੈਨ, ਅਜੈਪਾਲ, ਰਮੇਸ਼, ਦਵਿੰਦਰ, ਪਿੰਡ ਭੰਗੀਦਾਸ ਅਮਨ ਦਿਨੇਸ਼, ਸੁਜਾਨ ਭੈਣਾ ਨੀਲਮ, ਕੰਵਲਜੀਤ, ਰੂਪਾ ਅਤੇ ਯੂਥ ਮੈਂਬਰ ਕਪਿਲ ਇੰਸਾਂ ਆਦਿ ਹਾਜ਼ਰ ਸਨ।