ਜੱਟੂ ਇੰਜੀਨੀਅਰ : 45 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਟਰੇਲਰ

ਸੋਸ਼ਲ ਮੀਡੀਆ ‘ਤੇ ‘ਜੱਟੂ ਇੰਜੀਨੀਅਰ’ ਦੀ ਦੀਵਾਨਗੀ
ਸੱਚ ਕਹੂੰ ਨਿਊਜ਼

ਬੁੱਕ ਮਾਈ ਸ਼ੋਅ ‘ਤੇ ਲੱਖਾਂ ਨੇ ਪ੍ਰਗਟਾਈ ਫਿਲਮ ਦੇਖਣ ਦੀ ਇੱਛਾ
ਦੂਸਰੇ ਵੀਡੀਓ ਗਾਣੇ ‘ਜੋਸ਼ ਮੇਂ’ ਨੇ ਰਿਲੀਜ਼ਿੰਗ ਦੇ ਕੁਝ ਹੀ ਘੰਟਿਆਂ ‘ਚ ਭਰਿਆ ਜੋਸ਼
ਸਿਰਫ਼ 19 ਘੰਟਿਆਂ ‘ਚ 18 ਲੱਖ ਸਿਨੇ ਪ੍ਰੇਮੀ ਵੇਖ ਤੇ ਸੁਣ ਚੁੱਕੇ ਸਨ ਗਾਣਾ
ਸਰਸਾ
19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਡਾ. ਐੱਮਐੱਸਜੀ ਦੀ ਅਗਲੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਾ ਪ੍ਰਸੰਸਕ ‘ਤੇ ਇੰਨਾ ਕ੍ਰੇਜ ਵਧਿਆ ਹੈ ਕਿ ਉਹ ਬਹੁਤ ਹੀ ਬੇਸਬਰੀ ਨਾਲ ਫਿਲਮ ਦੀ ਉਡੀਕ ਕਰ ਰਹੇ ਹਨ ਜਿੱਥੇ ਇੱਕ ਪਾਸੇ ਬੁੱਕ ਮਾਈ ਸ਼ੋਅ ‘ਤੇ ਲੱਖਾਂ ਪ੍ਰਸੰਸਕ ਫਿਲਮ ਦੇਖਣ ਦੀ ਇੱਛਾ ਪ੍ਰਗਟਾ ਚੁੱਕੇ ਹਨ ਉੱਥੇ ਯੂਟਿਊਬ ‘ਤੇ ਫਿਲਮ ਦੇ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਦੋਵੇਂ ਗਾਣਿਆਂ ਦੀਆਂ ਜ਼ਬਰਦਸਤ ਧੁੰਮਾਂ ਹਨ ਮੰਗਲਵਾਰ ਸ਼ਾਮ ਤੱਕ ਯੂ ਟਿਊਬ ‘ਤੇ 45 ਲੱਖ ਤੋਂ ਵੱਧ ਪ੍ਰਸੰਸਕ  ਫਿਲਮ ਦਾ ਟਰੇਲਰ ਵੇਖ ਚੁੱਕੇ ਸਨ ਫਿਲਮ ਦਾ ਦੂਜਾ ਵੀਡੀਓ ਗਾਣਾ ‘ਜੋਸ਼ ‘ਚ’ ਵੀ ਸੋਮਵਾਰ ਰਾਤੀ ਰਿਲੀਜ਼ ਹੋ ਗਿਆ ਜਿਉਂ ਹੀ ਡਾ. ਐੱਮਐੱਸਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਗਾਣੇ ਨੂੰ ਯੂ-ਟਿਊਬ ਲਿੰਕ ਟਵੀਟ ਕਰਕੇ ਰਿਲੀਜ਼ ਕੀਤਾ, ਉਦੋਂ ਹੀ ਸੋਸ਼ਲ ਮੀਡੀਆ ‘ਤੇ ਧੁੰਮਾਂ ਪੈ ਗਈਆਂ ਯੂ-ਟਿਊਬ ‘ਤੇ ਵਿਊਜ਼ ਦੇ ਮਾਮਲੇ ‘ਚ ਸਿਰਫ਼ ਕੁਝ ਹੀ ਘੰਟਿਆਂ ‘ਚ ਲੱਖਾਂ ਸਿਨੇ ਪ੍ਰੇਮੀ ਇਸ ਨੂੰ ਦੇਖ ਚੁੱਕੇ ਸਨ ਮਿੰਟ-ਦਰ-ਮਿੰਟ ਵਿਊਅਰ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਸੀ ਅੱਜ ਸ਼ਾਮ 6 ਵਜੇ ਤੱਕ ਸਿਰਫ਼ 19 ਘੰਟਿਆਂ ‘ਚ 18 ਲੱਖ ਸਿਨੇ ਪ੍ਰੇਮੀ ਇਸ ਨੂੰ ਦੇਖ ਚੁੱਕੇ ਸਨ