‘ਜੱਟੂ ਇੰਜੀਨੀਅਰ’ 400 ਕਰੋੜ ਰੁਪਏ ਤੋਂ ਪਾਰ

ਗ੍ਰਾਮੀਣ ਭਾਰਤ ਨੂੰ ਵਿਖਾਇਆ ਵਿਕਾਸ ਦਾ ਰਾਹ
ਿਪਿੰਡਾਂ ਦੀ ਤਸਵੀਰ ਬਦਲ ਰਹੀਆਂ ਹਨ ਪ੍ਰੇਰਿਤ ਪੰਚਾਇਤਾਂ
ਧਰਮਸ਼ਾਲਾ
ਡਾ. ਐੱਮਐੱਸਜੀ ਦੀ ਨਿਰਦੇਸ਼ਿਤ ਫਿਲਮ ‘ਜੱਟੂ ਇੰਜੀਨੀਅਰ’ ਸਫਲਤਾਪੂਰਵਕ 31ਵੇਂ ਦਿਨ ‘ਚ ਦਾਖਲਾ ਕਰ ਚੁੱਕੀ ਹੈ ਤੇ ਹੁਣ ਤੱਕ 400 ਕਰੋੜ ਤੋਂ ਵੱਧ ਦਾ ਬਿਜਨੈਸ ਕਰ ਚੁੱਕੀ ਹੈ
ਧਰਮਸ਼ਾਲਾ ਵਿਖੇ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਫਿਲਮ ਦੇਖ ਕੇ ਸਮਾਜ ‘ਚ ਬਦਲਾਅ ਆ ਰਹੇ ਹਨ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ ਦੇ ਲੋਕ ਇਹ ਫਿਲਮ ਦੇਖ ਕੇ ਡੇਰਾ ਸੱਚਾ ਸੌਦਾ ‘ਚ ਬਣੇ ਬਾਇਓ ਗੈਸ ਪਲਾਂਟ ਨੂੰ ਦੇਖਣ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਪਿੰਡਾਂ ਦੀ ਨੁਹਾਰ ਬਦਲਣ ਲਈ ਗ੍ਰਾਮ ਪੰਚਾਇਤਾਂ ਪਿੰਡਾਂ ‘ਚ ਸਫ਼ਾਈ ਅਭਿਆਨ ਚਲਾ ਰਹੀਆਂ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਗ੍ਰਾਮ ਪੰਚਾਇਤਾਂ ਬਾਇਓ ਗੈਸ ਪਲਾਂਟ ਲਾਉਂਦੀਆਂ ਹਨ ਤਾਂ ਪਿੰਡ ‘ਚੋਂ ਕੂੜਾ-ਕਰਕਟ ਖਤਮ ਹੋਵੇਗਾ, ਪਿੰਡ ਸਾਫ਼-ਸਫ਼ਾਈ ‘ਚ ਅੱਵਲ ਹੋਵੇਗਾ, ਬਿਮਾਰੀਆਂ ਦੂਰ ਹੋਣਗੀਆਂ, ਲੋਕਾਂ ਨੂੰ ਮੁਫ਼ਤ ‘ਚ ਗੈਸ ਮਿਲੇਗੀ ਤੇ ਪਿੰਡ ਵਾਲਿਆਂ ਨੂੰ ਪਿੰਡ ‘ਚੋਂ ਹੀ ਬਿਜਲੀ ਮਿਲੇਗੀ