ਕਾਮੇਡੀ ਦਾ ਕਮਾਲ : ਜੱਟੂ ਇੰਜੀਨੀਅਰ ਦੇ ਨਾਂਅ ਰਿਹਾ ਵੀਕੈਂਡ
ਟਿਕਟਾਂ ਲਈ ਮਾਰਾਮਾਰੀ ਜਾਰੀ
ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਸਿਹਤਮੰਦ ਮਨੋਰੰਜਨ
ਸਰਸਾ ਦੇ ਮਾਹੀ ਸਿਨੇਮਾ ‘ਚ ਨਾਨ ਸਟਾਪ ਚੱਲ ਰਹੀ ਹੈ ਫਿਲਮ
ਸੱਚ ਕਹੂੰ ਨਿਊਜ਼
ਮੁੰਬਈ/ਨਵੀਂ ਦਿੱਲੀ
ਵੱਡੇ ਪਰਦੇ ‘ਤੇ ਦਮਦਾਰ ਪ੍ਰਦਰਸ਼ਨ ਕਰ ਰਹੀ ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦਾ ਕਰੇਜ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪਹਿਲੇ ਹੀ ਦਿਨ ਫਿਲਮ ਨੇ ਬਾਕਸ ਆਫਿਸ ‘ਤੇ ਸਫ਼ਲਤਾ ਦੇ ਝੰਡੇ ਗੱਡਦਿਆਂ 17 ਕਰੋੜ ਤੋਂ ਵੱਧ ਦਾ ਬਿਜਨੈਸ ਕੀਤਾ
ਇਸ ਵੀਕੈਂਡ ਭਾਵ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ ਤੇ ਸ਼ਹਿਰਾਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਹਰ ਸਿਨੇਮਾ ਘਰ ‘ਤੇ ਟਿਕਟਾਂ ਲਈ ਦਰਸ਼ਕਾਂ ਦੀ ਭੀੜ ਦੇਖਣ ਨੂੰ ਮਿਲੀ ਲੋਕ ਕਤਾਰਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਜੱਟੂ ਇੰਜੀਨੀਅਰ ਦੀ ਰੰਗ-ਬਿਰੰਗੀਆਂ ਟੀ-ਸ਼ਰਟ ਤੇ ਕੈਪ ‘ਚ ਸਜੇ-ਧਜੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਹੀ ਵਾਲਾ ਸੀ ਭਾਰਤ ‘ਚ 3000 ਸਕਰੀਨਾਂ ‘ਤੇ ਇੱਕੋ ਸਮੇਂ ਰਿਲੀਜ਼ ਹੋਈ ਫਿਲਮ ਸਮੁੱਚੇ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾਨ ਸਟਾਪ
ਚੱਲ ਰਹੀ ਹੈ ਦਮਦਾਰ ਕਹਾਣੀ, ਸ਼ੁੱਧ
ਮਨੋਰੰਜਨ, ਪੇਂਡੂ ਕਲਿਆਣ ਤੇ ਕਾਮੇਡੀ ਦੇ ਤੜਕੇ ਨੂੰ ਆਪਣੇ ‘ਚ ਪਿਰੋਏ ਫਿਲਮ ‘ਜੱਟੂ ਇੰਜੀਨੀਅਰ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਹਰ ਕਿਸੇ ਨੂੰ ਖੂਬ ਪਸੰਦ ਆ ਰਹੀ ਹੈ
ਕਾਮੇਡੀ ਦੇ ਨਾਲ ਸੰਦੇਸ਼ ਵੀ
ਿਖੁੱਲ੍ਹੇ ‘ਚ ਸੌਚਮੁਕਤ, ਸਵੱਛ ਭਾਰਤ ਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਸੰਦੇਸ਼
ਿਬੱਚਿਆਂ ਨੂੰ ਸੰਸਕਾਰੀ ਬਣਾਉਣਾ
ਿਸਿੱਖਿਆ ਤੇ ਖੇਡਾਂ ‘ਚ ਰੁਚੀ ਪੈਦਾ ਕਰਨਾ
ਿਆਧੁਨਿਕ ਖੇਤੀ ਨੂੰ ਅਪਣਾਉਣਾ
ਿਲੜਕੀਆਂ ਨੂੰ ਬਰਾਬਰੀ ਦਾ ਦਰਜਾ
ਿਆਪਸੀ ਪ੍ਰੇਮ, ਭਾਈਚਾਰਾ ਤੇ ਏਕਤਾ ਨਾਲ ਪਿੰਡ ਦੇ ਵਿਕਾਸ ‘ਚ ਹਿੱਸੇਦਾਰ ਬਣੋ