ਗਾਣੇ ‘ਤੇ ਨੱਚੇ ਪ੍ਰਸੰਸਕ
ਸਰਸਾ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ (ਬਾਪ-ਬੇਟੀ ਦੀ ਜੋੜੀ) ਵੱਲੋਂ ਨਿਰਦੇਸ਼ਿਤ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ 2 ਘੰਟੇ 19 ਮਿੰਟਾਂ ਦੀ ਹੈ ਫਿਲਮ ‘ਚ ਦੋ ਗਾਣੇ ਵੀ ਹਨ, ਜਿਨ੍ਹਾਂ ‘ਚੋਂ ਇੱਕ ਗਾਣਾ ਰਾਤੀਂ ਪਵਿੱਤਰ ਭੰਡਾਰੇ ਮੌਕੇ ਰਿਲੀਜ਼ ਹੋ ਗਿਆ ਫਿਲਮ ਦੀ ਸ਼ੂਟਿੰਗ ਸਿਰਫ਼ 15 ਦਿਨਾਂ ‘ਚ ਪੂਰੀ ਕੀਤੀ ਗਈ ਹੈ ਫਿਲਮ ਦੀ ਸ਼ੂਟਿੰਗ ਲਈ ਇੱਕ ਪੂਰਾ ਪਿੰਡ ਵਸਾਇਆ ਗਿਆ 30 ਦਿਨਾਂ ‘ਚ 40 ਵੱਡੇ ਘਰ ਬਣਾਏ ਗਏ ਜਿਨ੍ਹਾਂ ਨੂੰ ਬਾਅਦ ‘ਚ ਸਿਰਫ਼ 3 ਦਿਨਾਂ ‘ਚ ਹੀ ਚੁੱਕ ਦਿੱਤਾ ਗਿਆ ਫਿਲਮ ‘ਚ ਡਾ. ਐੱਮਐੱਸਜੀ ਹੈੱਡਮਾਸਟਰ ਸ਼ਕਤੀ ਸਿੰਘ ਸਿਸੌਦੀਆ ਦੀ
ਭੂਮਿਕਾ ‘ਚ ਹਨ ਜੋ ਟਰਾਂਸਫਰ ਹੋਣ ਤੋਂ ਬਾਅਦ ਪਿੰਡ ਦੇ ਸਕੂਲ ‘ਚ ਆਉਂਦੇ ਹਨ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪਿੰਡ ਵਾਸੀਆਂ ਦੇ ਜੀਵਨ ‘ਚ ਵੱਡਾ ਕ੍ਰਾਂਤੀਕਾਰੀ ਬਦਲਾਅ ਆਉਂਦਾ ਹੈ