ਜੰਮੂ-ਕਸ਼ਮੀਰ ‘ਚ ਮੁਕਾਬਲਾ ਸਮਾਪਤ, ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ

ਏਜੰਸੀ ਸ੍ਰੀਨਗਰ,
ਦੱਖਣੀ ਕਸ਼ਮੀਰ ‘ਚ ਸ਼ੁੱਕਰਵਾਰ ਸਵੇਰੇ ਇੱਕ ਮਕਾਨ ‘ਚ ਲੁਕੇ ਤਿੰਨੇ ਅੱਤਵਾਦੀਆਂ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰ ਦਿੱਤੇ ਗਏ ਹਨ ਪੁਲਿਸ ਬੁਲਾਰੇ ਨੇ ਦੱਸਿਆ ਕਿ ਆਪੇ ਬਣੇ ਜ਼ਿਲ੍ਹਾ ਕਮਾਂਡਰ ਜੁਨੈਦ ਮੱਟੂ ਸਮੇਤ ਲਸ਼ਕਰ ਦੇ ਤਿੰਨੇ ਅੱਤਵਾਦੀਆਂ ਦੀਆਂ ਲਾਸ਼ਾਂ ਇਸ ਮਕਾਨ ਤੋਂ ਬਰਾਮਦ ਕਰ ਲਈਆਂ ਗਈਆਂ ਹਨ ਇੱਥੋਂ ਕਾਫ਼ੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਵੀ ਮਿਲਿਆ ਹੈ ਉਨ੍ਹਾਂ ਦੱਸਿਆ ਕਿ ਦੱਖਣੀ ਕਸ਼ਮੀਰ ‘ਚ ਬਿਜਬੇਹੜਾ ਦੇ ਮਕਰੂ ਮੁਹੱਲਾ ‘ਚ ਇੱਕ ਘਰ ‘ਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲਣ ‘ਤੇ ਸੂਬਾ ਪੁਲਿਸ, ਕੌਮੀ ਰਾਈਫਲਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 90ਵੀਂ ਬਟਾਲੀਅਨ ਨੇ ਮਿਲ ਕੇ ਇੱਕ ਸਾਂਝੀ ਮੁਹਿੰਮ ਚਲਾਈ ਸੀ  ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਜੂਨੈਦ ਮੱਟੂ, ਨਾਸਿਰ ਵਾਨੀ ਤੇ ਆਦਿਲ ਮੁਸ਼ਤਾਕ ਮੀਰ ਵਜੋਂ ਕੀਤੀ ਗਈ ਹੈ ਜੁਨੈਦ ਇਸ ਸੰਗਠਨ ਦਾ ਜ਼ਿਲ੍ਹਾ ਕਮਾਂਡਰ ਸੀ ਤੇ ਅਨੇਕ ਅੱਤਵਾਦੀ ਗਤੀਵਿਧੀਆਂ ‘ਚ ਉਸਦਾ ਦਾ ਹੱਥ ਸੀ