ਸੱਚ ਕਹੂੰ ਨਿਊਜ਼
ਫਿਰੋਜ਼ਪੁਰ,
ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚੋਂ ਲਗਾਤਾਰ ਸੱਤਵੀਂ ਵਾਰ ਹੋਈ ਬਰਾਮਦਗੀ ‘ਚ ਇੱਕ ਕੈਦੀ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਜ੍ਹੇਲ ਅੰਦਰ ਤਲਾਸ਼ੀ ਦੌਰਾਨ ਕੈਦੀ ਰਣਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਕਬਜ਼ੇ ‘ਚੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਤੇ ਇਸ ਪਾਊਡਰ ਲਈ ਕੈਦੀ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਕੈਦੀ ਸਵਰਣ ਸਿੰਘ ਪੁੱਤਰ ਤਾਰਾ ਸਿੰਘ ਨੇ ਕੈਦੀ ਰਣਜੀਤ ਸਿੰਘ ਦੀ ਮੱਦਦ ਕੀਤੀ।ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐੱਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਦੇ ਬਿਆਨਾਂ ‘ਤੇ ਉਕਤ ਤਿੰਨਾਂ ਕੈਦੀਆਂ ਖਿਲਾਫ਼ ਐਨਡੀਪੀਐੱਸ ਤੇ 42 ਪਰੀਸੰਨਜ਼ ਐਕਟ 1894 ਤਹਿਤ ਮਾਮਲਾ ਦਰਜ ਕਰ ਲਿਆ ਹੈ ।