ਜੀਤੂ ਬਘਾਨੀ ਗੁਜਰਾਤ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜੀਤੂ ਬਘਾਨੀ ਨੂੰ ਪਾਰਟੀ ਦੀ ਗੁਜਰਾਤ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਇੱਕ ਅਧਿਕਾਰਕ ਬਿਆਨ ਅਨੁਸਾਰ ਸ੍ਰੀ ਬਘਾਨੀ ਨੂੰ ਸ੍ਰੀ ਵਿਜੈ ਰੂਪਾਨੀ ਦੀ ਜਗ੍ਹਾ ‘ਤੇ ਪ੍ਰਧਾਨ ਬਣਾਇਆ ਗਿਆ ਹੈ।
ਸ੍ਰੀ ਰੂਪਾਨੀ ਨੇ 7 ਅਗਸਤ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।